ਬੱਬੂ ਮਾਨ ਆਪਣੇ ਨਵੇਂ ਗੀਤ ‘Sardar Bolda’ ਨਾਲ ਬਿਆਨ ਕਰ ਰਹੇ ਨੇ ਪੰਜਾਬੀਆਂ ਦੀ ਅਣਖ ਨੂੰ, ਛਾਇਆ ਟਰੈਂਡਿੰਗ ‘ਚ
ਪੰਜਾਬੀ ਗਾਇਕ ਬੱਬੂ ਮਾਨ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਸਰਦਾਰ ਬੋਲਦਾ (Sardar Bolda) ਹੇਠ ਪੰਜਾਬੀਆਂ ਦੀ ਅਣਖ ਨੂੰ ਬਿਆਨ ਕਰਦਾ ਹੋਇਆ ਗੀਤ ਲੈ ਕੇ ਆਏ ਨੇ । ਇਸ ਗੀਤ ਦਾ ਹਲੇ ਉਹ ਆਡੀਓ ਵੀਡੀਓ ਲੈ ਕੇ ਆਏ ਨੇ ।
ਹੋਰ ਪੜ੍ਹੋ : ਕਿਸਾਨ ਧਰਨੇ ‘ਚ ਪਹੁੰਚ ਕੇ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਨਜ਼ਰ ਆਏ ਸਤਿੰਦਰ ਸਰਤਾਜ
ਜਿਸ ਚ ਉਨ੍ਹਾਂ ਨੇ ਸਿੱਖਾਂ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਹੈ । ਕੇਂਦਰ ਦੀ ਸਰਕਾਰ ਨੂੰ ਵੀ ਸਰਦਾਰਾਂ ਦੀ ਅਣਖ ਤੋਂ ਜਾਣੂ ਕਰਵਾਦੇ ਹੋਏ ਨਜ਼ਰ ਆਏ । ਇਸ ਗੀਤ ਦੇ ਬੋਲ, ਮਿਊਜ਼ਿਕ ਤੇ ਗਾਇਕੀ ਖੁਦ ਬੱਬੂ ਮਾਨ ਨੇ ਤਿਆਰ ਕੀਤੇ ਨੇ ।
ਇਸ ਜੋਸ਼ ਵਾਲੇ ਗੀਤ ਨੂੰ ਬੱਬੂ ਮਾਨ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਟਰੈਂਡਿੰਗ ਚ ਚੱਲ ਰਿਹਾ ਹੈ । ਗੱਲ ਕਰੀਏ ਬੱਬੂ ਮਾਨ ਦੀ ਉਹ ਏਨੀਂ ਦਿਨੀ ਕਿਸਾਨ ਪ੍ਰਦਰਸ਼ਨ ‘ਚ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਨੇ ।