ਜਾਣੋ ਬੱਬੂ ਮਾਨ ਨੇ ਫੈਨਜ਼ ਨੂੰ ਕਿਹੜਾ ਦਿੱਤਾ ਨਵਾਂ ਤੋਹਫ਼ਾ, ਦੇਖੋ ਵੀਡੀਓ

written by Lajwinder kaur | May 03, 2019

ਪੰਜਾਬੀ ਇੰਡਸਟਰੀ ਦੇ ਮਾਨਾਂ ਦੇ ਮਾਣ ਬੱਬੂ ਮਾਨ ਜਿਹੜੇ ਪੰਜਾਬੀ ਮਿਊਜ਼ਿਕ ਜਗਤ ਦੇ ਉਹ ਸਿਤਾਰੇ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਤੇ ਆਪਣੇ ਵੱਖਰੇ ਅੰਦਾਜ਼ ਵਾਲੇ ਸੁਭਾਅ ਨਾਲ ਸਭ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾਈ ਹੈ। ਉਨ੍ਹਾਂ ਦੀ ਵੱਡੀ ਗਿਣਤੀ’ ਚ ਫੈਨ ਫਾਲੋਵਿੰਗ ਹੈ। ਉਨ੍ਹਾਂ ਦੇ ਫੈਨਜ਼ ਦੇਸ਼ਾਂ-ਵਿਦੇਸ਼ਾਂ ਦੇ ਕੋਨੇ-2 ‘ਚ ਵੱਸਦੇ ਹਨ।

ਹੋਰ ਵੇਖੋ:ਮੁਕਲ ਦੇਵ ਨੇ ਆਪਣੀ ਤੇ ਬੱਬੂ ਮਾਨ ਦੀ ਬੇਹੱਦ ਹੀ ਖ਼ਾਸ ਤਸਵੀਰ ਕੀਤੀ ਸਾਂਝੀ ਬੱਬੂ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਹ ਆਪਣੇ ਫੈਨਜ਼ ਲਈ ਇੱਕ ਹੋਰ ਵਧੀਆ ਖ਼ਬਰ ਲੈ ਕੇ ਆਏ ਹਨ। ਜੀ ਹਾਂ ਕੱਪੜਿਆਂ ਦੇ ਸਟੋਰ ਤੋਂ ਬਾਅਦ ਹੁਣ ਬੱਬੂ ਮਾਨ ਆਪਣੀ ਨਵੀਂ ਐਪ ਲੈ ਕੇ ਆਏ ਹਨ। ਬੱਬੂ ਮਾਨ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, Babbu Maan Official Mobile App Now Available on Apple & Google Play Stores..’
View this post on Instagram
 

The eyes say it all ?? #babbumaan #punjabi #singer #actor #punjab #

A post shared by Babbu Maan (@babbumaaninsta) on

ਬੱਬੂ ਮਾਨ ਨੇ ਨਵੀਂ ਮੋਬਾਇਲ ਫੋਨ ਐਪ ਲਾਂਚ ਕੀਤੀ ਹੈ। ਇਸ ਐਪ ਰਾਹੀਂ ਬੱਬੂ ਮਾਨ ਦੇ ਗੀਤ, ਗਜ਼ਲ ਤੇ ਧਾਰਮਿਕ ਗੀਤ ਇਸ ਐਪ ਉੱਤੇ ਰਿਲੀਜ਼ ਕੀਤੇ ਜਾਣਗੇ। ਇਹ ਐਪ ਐਂਡਰਾਇਡ ਫੋਨ ਤੇ ਐਪਲ ਫੋਨ ਦੇ ਪਲੇਅ ਸਟੋਰ ਉੱਤੇ ਜਾ ਕੇ ਡਾਉਨਲੋਡ ਕੀਤੀ ਜਾ ਸਕਦੀ ਹੈ।

0 Comments
0

You may also like