ਅਖਾੜਿਆਂ ਦਾ ਇਕੱਠ ਦੱਸ ਦਾ ਕੌਣ ਕਿੰਨ੍ਹੇ ਕੁ ਪਾਣੀ 'ਚ - ਬੱਬੂ ਮਾਨ , ਦੇਖੋ ਵੀਡੀਓ

written by Aaseen Khan | January 08, 2019

ਸਾਨੂੰ ਕਲਿਕਾਂ ਤੇ ਵਿਊ ਨਹੀਂ ਹੁੰਦੇ ਅਖਾੜਿਆਂ ਦਾ ਇਕੱਠ ਦੱਸ ਦਾ ਕੌਣ ਕਿੰਨ੍ਹੇ ਕੁ ਪਾਣੀ 'ਚ - ਬੱਬੂ ਮਾਨ,  ਉਹ ਨਾਮ ਜਿਸ ਬਾਰੇ ਤਾਰੂਫ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੇ। ਬੱਬੂ ਮਾਨ ਨਾਮ ਅੱਜ ਬ੍ਰਾਂਡ ਬਣ ਚੁੱਕਿਆ ਹੈ। ਆਪਣੀ ਗਾਇਕੀ ਨਾਲ ਆਪਣਾ ਨਾਮ ਹੀ ਨਹੀਂ ਬਣਾਇਆ ਸਗੋਂ ਪੰਜਾਬੀ ਸੰਗੀਤ ਨੂੰ ਵੀ ਅੱਜ ਬੱਬੂ ਮਾਨ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸਟੇਜਾਂ ਤੇ ਲੈ ਗਏ ਹਨ। ਪੰਜਾਬ 'ਚ ਹੀ ਨਹੀਂ ਬੱਬੂ ਮਾਨ ਦੇਸ਼ਾਂ ਵਿਦੇਸ਼ਾਂ 'ਚ ਆਪਣੇ ਲਾਈਵ ਸ਼ੋਅ ਲਗਾਉਂਦੇ ਰਹਿੰਦੇ ਹਨ। ਉਹਨਾਂ ਲਾਈਵ ਸ਼ੋਅਜ਼ ਦਾ ਇਕੱਠ ਹੀ ਉਹਨਾਂ ਦੀ ਫੈਨ ਫੌਲੋਇੰਗ 'ਤੇ ਚਾਨਣ ਪਾ ਦਿੰਦਾ ਹੈ।

https://www.youtube.com/watch?v=d_yq4dEfDpg

ਇਹ ਇਸ ਲਈ ਕਹਿ ਰਹੇ ਹਾਂ ਭਾਵੇਂ ਭਾਰਤ ਹੋਵੇ ਜਾਂ ਕੋਈ ਹੋਰ ਦੇਸ਼ ਹਰ ਥਾਂ ਬੱਬੂ ਮਾਨ ਦਾ ਲਾਈਵ ਸ਼ੋਅ ਹਾਊਸ ਫੁੱਲ ਰਹਿੰਦਾ ਹੈ। ਬੱਬੂ ਮਾਨ ਦੇ ਹਾਲ ਹੀ 'ਚ ਹੋਏ ਪੰਜਾਬ ਮੁੱਲਾਂਪੁਰ ਸ਼ੋਅ ਦੀਆਂ ਕਈ ਵੀਡੀਓਜ਼ ਇੰਟਰਨੈੱਟ 'ਤੇ ਤੂਫ਼ਾਨ ਦੀ ਤਰਾਂ ਵਾਇਰਲ ਹੋ ਰਹੀਆਂ ਹਨ। ਮੁੱਲਾਂਪੁਰ ਕੱਬਡੀ ਕੱਪ 'ਚ ਲੱਗੇ ਬੱਬੂ ਮਾਨ ਦੇ ਅਖਾੜੇ 'ਚ ਠਾਠਾਂ ਮਾਰਦੇ ਇਕੱਠ ਨੂੰ ਬੱਬੂ ਮਾਨ ਨੇ ਚੰਦ ਬੋਲਾਂ ਰਾਹੀਂ ਕੁਝ ਇਸ ਤਰਾਂ ਸੰਬੋਧਨ ਕੀਤਾ 'ਸਾਨੂੰ ਨਹੀਂ ਕਲਿਕ ਪੈਂਦੀਆਂ ਸਾਡੇ ਨੀ ਵਿਊ ਆਉਂਦੇ ਸਰਕਾਰੇ , ਅਖਾੜਿਆਂ ਦਾ ਇਕੱਠ ਦੱਸ ਦਾ ਕੌਣ ਕਿੰਨੇ ਕੁ ਪਾਣੀ 'ਚ ਮੁਟਿਆਰੇ ' ਇਹਨਾਂ ਚੰਦ ਬੋਲਾਂ ਨਾਲ ਬਾਬੂ ਮਾਨ ਨੇ ਯੂ - ਟਿਊਬ 'ਤੇ ਰੁਪਏ ਦੇ ਕੇ ਕਲਿਕਜ਼ ਅਤੇ ਵਿਊਜ਼ ਖਰੀਦਣ ਵਾਲੇ ਗਾਇਕਾਂ 'ਤੇ ਨਿਸ਼ਾਨਾ ਸਾਧਿਆ ਹੈ।

babbu maan babbu maan

ਇਹ ਪਹਿਲੀ ਵਾਰ ਨਹੀਂ ਜਦੋਂ ਬੱਬੂ ਮਾਨ ਕੁਝ ਅਜਿਹਾ ਬੋਲ ਗਏ ਹੋਣ , ਉਹ ਅਕਸਰ ਹੀ ਸਟੇਜਾਂ ਤੋਂ ਆਪਣੇ ਬੇਬਾਕ ਬੋਲਾਂ ਰਾਹੀਂ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਆਵਾਜ਼ ਚੁੱਕਦੇ ਰਹਿੰਦੇ ਹਨ। ਉਹਨਾਂ ਦੇ ਇਸੇ ਅੰਦਾਜ਼ ਦੇ ਚਲਦਿਆਂ ਹੀ ਬੱਬੂ ਮਾਨ ਦੇ ਕੱਟੜ ਫੈਨ ਉਹਨਾਂ ਤੋਂ ਆਪਣੀ ਜਾਨ ਨਿਛਾਵਰ ਕਰਦੇ ਹਨ।

ਹੋਰ ਵੇਖੋ : “ਬਣਜਾਰਾ” ਦੀ ਤਾਬੜਤੋੜ ਕਮਾਈ ਜਾਰੀ , ਕੈਨੇਡਾ ‘ਚ ਵੀ ਫਿਲਮ ਨੇ ਪਾਈ ਧਮਾਲ

Babbu Maan live stage show talking about fake views on you tube Babbu Maan

 

ਬੱਬੂ ਮਾਨ ਅਕਸਰ ਸਟੇਜਾਂ ਤੋਂ ਕਹਿੰਦੇ ਰਹਿੰਦੇ ਹਨ ਕਿ ਉਹਨਾਂ ਦੇ ਉਹ ਹੀ ਗੀਤ ਸੁਣੋ ਜਿਹੜੇ ਨੌਜਵਾਨਾਂ ਨੂੰ ਅਤੇ ਇਸ ਸਮਾਜ ਨੂੰ ਕੋਈ ਸੇਧ ਦੇਣ। ਉਹ ਗੀਤ ਕੋਈ ਨਾ ਸੁਣੋ ਜਿਸ ਕੋਈ ਸੰਦੇਸ਼ ਨਾ ਹੋਵੇ। ਹੁਣ ਇਹ ਵੀਡੀਓ ਵੀ ਬੱਬੂ ਮਾਨ ਦਾ ਕਾਫੀ ਵਾਇਰਲ ਹੋ ਰਿਹਾ ਹੈ।

You may also like