Advertisment

ਗਾਇਕ ਗਾਉਂਦੇ ਨੇ ਬੱਬੂ ਮਾਨ ਦੇ ਗਾਣੇ ਤੇ ਬੱਬੂ ਮਾਨ ਗਾਉਂਦਾ ਹੈ ਦਰਸ਼ਨ ਲੱਖੇਵਾਲ ਦੇ ਗਾਣੇ, ਦੇਖੋ ਵੀਡੀਓ

author-image
By Aaseen Khan
New Update
ਗਾਇਕ ਗਾਉਂਦੇ ਨੇ ਬੱਬੂ ਮਾਨ ਦੇ ਗਾਣੇ ਤੇ ਬੱਬੂ ਮਾਨ ਗਾਉਂਦਾ ਹੈ ਦਰਸ਼ਨ ਲੱਖੇਵਾਲ ਦੇ ਗਾਣੇ, ਦੇਖੋ ਵੀਡੀਓ
Advertisment
ਗਾਇਕ ਗਾਉਂਦੇ ਨੇ ਬੱਬੂ ਮਾਨ ਦੇ ਗਾਣੇ ਤੇ ਬੱਬੂ ਮਾਨ ਗਾਉਂਦਾ ਹੈ ਦਰਸ਼ਨ ਲੱਖੇਵਾਲ ਦੇ ਗਾਣੇ, ਦੇਖੋ ਵੀਡੀਓ : ਬੱਬੂ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਅਜਿਹਾ ਨਾਮ ਜਿਸ ਨਾਲ ਵੀ ਜੁੜਦਾ ਹੈ ਉਸ ਦੀ ਚਰਚਾ ਵਿਸ਼ਵ ਪੱਧਰ 'ਤੇ ਹੁੰਦੀ ਹੈ। ਇਸ ਇੰਡਸਟਰੀ 'ਚ ਅਜਿਹੇ ਕਈ ਕਲਾਕਾਰ ਹਨ ਜਿੰਨ੍ਹਾਂ ਨੂੰ ਬੱਬੂ ਮਾਨ ਵੱਲੋਂ ਮੌਕਾ ਮਿਲਿਆ ਹੈ ਅਤੇ ਅੱਜ ਉਹ ਗਾਇਕ ਅਤੇ ਅਦਾਕਾਰਾਂ ਦਾ ਵੀ ਇੰਡਸਟਰੀ 'ਚ ਚੰਗਾ ਨਾਮ ਹੈ।
Advertisment
ਅਜਿਹੇ ਹੀ ਕਲਾਕਾਰ ਹਨ ਦਰਸ਼ਨ ਲੱਖੇਵਾਲ, ਜਿੰਨ੍ਹਾਂ ਨੂੰ ਬੱਬੂ ਮਾਨ ਨੇ ਦੁਨੀਆਂ ਸਾਹਮਣੇ ਲਿਆਂਦਾ ਅਤੇ ਅੱਜ ਦਰਸ਼ਨ ਲੱਖੇਵਾਲ ਵੀ ਗਾਇਕੀ ਦੀ ਦੁਨੀਆਂ 'ਚ ਵੱਡਾ ਨਾਮ ਬਣ ਚੁੱਕਿਆ ਹੈ। ਬੱਬੂ ਮਾਨ ਅਤੇ ਦਰਸ਼ਨ ਲੱਖੇਵਾਲ ਨੂੰ ਕਈ ਵਾਰ ਇਕੱਠੇ ਸਟੇਜ 'ਤੇ ਗਾਉਂਦੇ ਦੇਖਿਆ ਜਾ ਚੁੱਕਿਆ ਹੈ ।ਅਜਿਹਾ ਹੀ ਵੀਡੀਓ ਉਹਨਾਂ ਦਾ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਬੱਬੂ ਮਾਨ ਅਤੇ ਦਰਸ਼ਨ ਇਕੱਠੇ ਦਰਸ਼ਨ ਲੱਖੇਵਾਲ ਨੂੰ ਪਹਿਚਾਣ ਦੇਣ ਵਾਲਾ ਗਾਣਾ 'ਨੰਗਪੁਣਾ' ਗਾਉਂਦੇ ਨਜ਼ਰ ਆ ਰਹੇ ਹਨ।
ਹੋਰ ਵੇਖੋ : ਅਖਾੜਿਆਂ ਦਾ ਇਕੱਠ ਦੱਸ ਦਾ ਕੌਣ ਕਿੰਨ੍ਹੇ ਕੁ ਪਾਣੀ ‘ਚ – ਬੱਬੂ ਮਾਨ, ਦੇਖੋ ਵੀਡੀਓ ਜਿੱਥੇ ਪੰਜਾਬੀ ਇੰਡਸਟਰੀ ਦੇ ਜ਼ਿਆਦਾਤਰ ਗਾਇਕ ਸਟੇਜਾਂ 'ਤੇ ਬੱਬੂ ਮਾਨ ਦੇ ਗਾਣੇ ਗਾਉਂਦੇ ਹਨ ਪਰ ਬੱਬੂ ਮਾਨ ਨੂੰ ਦਰਸ਼ਨ ਲੱਖੇਵਾਲ ਦਾ ਨੰਗਪੁਣਾ ਗਾਣਾ ਕਾਫੀ ਪਸੰਦ ਹੈ। ਉਹ ਲਾਈਵ ਸਟੇਜ ਸ਼ੋਅਜ਼ 'ਤੇ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਦਰਸ਼ਨ ਦਾ ਇਹ ਗਾਣਾ ਉਹਨਾਂ ਦੇ ਦਿਲ ਦੇ ਕਾਫੀ ਕਰੀਬ ਹੈ। ਉਹਨਾਂ ਦੀਆਂ ਲਾਈਵ ਸਟੇਜ ਤੋਂ ਕੀਤੀਆਂ ਅਜਿਹੀਆਂ ਗੱਲਾਂ ਆਏ ਦਿਨ ਹੀ ਸੁਰਖੀਆਂ 'ਚ ਬਣੀਆਂ ਰਹਿੰਦੀਆਂ ਹਨ। ਜ਼ਾਹਿਰ ਹੈ ਬਾਬੂ ਮਾਨ ਪੰਜਾਬੀ ਇੰਡਸਟਰੀ 'ਚ ਦਾ ਕਾਫੀ ਵੱਡਾ ਰੁਤਬਾ ਰੱਖਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment