ਬੱਬੂ ਮਾਨ ਨੇ ਸਰੋਤਿਆਂ ਨੂੰ ਦਿੱਤਾ ਤੋਹਫ਼ਾ, ਆਪਣੇ ਨਵੇਂ ਗੀਤ 'ਕਲਿੱਕਾਂ' ਦਾ ਆਡੀਓ ਟੀਜ਼ਰ ਕੀਤਾ ਸਾਂਝਾ

Written by  Shaminder   |  October 31st 2019 02:10 PM  |  Updated: October 31st 2019 02:10 PM

ਬੱਬੂ ਮਾਨ ਨੇ ਸਰੋਤਿਆਂ ਨੂੰ ਦਿੱਤਾ ਤੋਹਫ਼ਾ, ਆਪਣੇ ਨਵੇਂ ਗੀਤ 'ਕਲਿੱਕਾਂ' ਦਾ ਆਡੀਓ ਟੀਜ਼ਰ ਕੀਤਾ ਸਾਂਝਾ

ਬੱਬੂ ਮਾਨ ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਸਰੋਤਿਆਂ ਨੂੰ ਇੱਕ ਤੋਹਫ਼ਾ ਦਿੱਤਾ ਹੈ।ਬੱਬੂ ਮਾਨ ਦਾ ਇਹ ਗੀਤ 'ਕਲਿੱਕਾਂ' ਦੇ ਨਾਂਅ 'ਤੇ ਕੱਢ ਰਹੇ ਨੇ । ਇਸ ਗੀਤ ਦਾ ਆਡੀਓ ਟੀਜ਼ਰ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਬੂ ਮਾਨ ਨੇ ਗੀਤ ‘ਲਾਂਘਾ’ ਕੀਤਾ ਰਿਲੀਜ਼

https://www.instagram.com/p/B4C6PnCgnoK/

ਇਸ ਗੀਤ ਦਾ ਵੀਡੀਓ ਦਾ ਬੱਬੂ ਮਾਨ ਕਦੋਂ ਲੈ ਕੇ ਆਉਣਗੇ ਇਸ ਬਾਰੇ ਤਾਂ ਉਨ੍ਹਾਂ ਨੇ ਖੁਲਾਸਾ ਨਹੀਂ ਕੀਤਾ ਪਰ ਉਨ੍ਹਾਂ ਨੇ ਇਸ ਦਾ ਆਡੀਓ ਸਾਂਝਾ ਕਰਕੇ ਆਪਣੇ ਚਾਹੁਣ ਵਾਲਿਆਂ ਨੂੰ ਤੋਹਫ਼ਾ ਦਿੱਤਾ ਹੈ ।

ਬੱਬੂ ਮਾਨ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ 'ਲਾਂਘਾ' ਵੀ ਕੱਢ ਚੁੱਕੇ ਹਨ । ਇਸ ਧਾਰਮਿਕ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

https://www.instagram.com/p/B3MYl8HgBcl/

ਬੱਬੂ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਬੀਟ ਸੌਂਗ ਹੋਣ,ਲੋਕ ਗੀਤ ਹੋਣ ਜਾਂ ਫਿਰ ਧਾਰਮਿਕ ਹਰ ਵੰਨਗੀ ਦੇ ਗੀਤ ਗਾ ਕੇ ਸਰੋਤਿਆਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network