ਜਾਣੋ ਕਦੋਂ ਰਿਲੀਜ਼ ਹੋਵੇਗਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਬੱਬੂ ਮਾਨ ਦਾ ਗੀਤ 'ਦਰਦ'

Written by  Aaseen Khan   |  September 04th 2019 03:34 PM  |  Updated: September 04th 2019 03:34 PM

ਜਾਣੋ ਕਦੋਂ ਰਿਲੀਜ਼ ਹੋਵੇਗਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਬੱਬੂ ਮਾਨ ਦਾ ਗੀਤ 'ਦਰਦ'

ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਅਜਿਹਾ ਨਾਮ ਜਿਸ ਬਾਰੇ ਸ਼ਾਇਦ ਹੀ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੁੰਦੀ ਹੋਵੇ। ਲੰਬੇ ਸਮੇਂ ਤੋਂ ਗਾਇਕੀ ਅਤੇ ਪੰਜਾਬੀ ਸਿਨੇਮਾ 'ਤੇ ਦਬਦਬਾ ਰੱਖਣ ਵਾਲੇ ਬੱਬੂ ਮਾਨ ਦੇ ਨਵੇਂ ਗੀਤ 'ਦਰਦ' ਦੀ ਰਿਲੀਜ਼ ਤਰੀਕ ਸਾਹਮਣੇ ਆ ਚੁੱਕੀ ਹੈ। ਜੀ ਹਾਂ ਇਹ ਗੀਤ 9 ਸਤੰਬਰ ਯਾਨੀ ਅਗਲੇ ਸੋਮਵਾਰ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਪੋਸਟਰ ਜੂਨ ਦੇ ਮਹੀਨੇ 'ਚ ਹੀ ਸਾਹਮਣੇ ਆ ਚੁੱਕਿਆ ਸੀ ਪਰ ਹੁਣ ਇਹ ਗੀਤ ਇੱਕ ਹਫ਼ਤੇ ਬਾਅਦ ਰਿਲੀਜ਼ ਹੋਣ ਜਾ ਰਿਹਾ ਹੈ।

ਬੱਬੂ ਮਾਨ ਦੇ ਕੱਟੜ ਫੈਨਸ ਇਸ ਗੀਤ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਸ ਗੀਤ ਦੇ ਬੋਲ, ਕੰਪੋਜ਼ ਅਤੇ ਸੰਗੀਤ ਬੱਬੂ ਮਾਨ ਨੇ ਖ਼ੁਦ ਤਿਆਰ ਕੀਤਾ ਹੈ। ‘ਦਰਦ’ ਨਾਮ ਦੇ ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ : 'ਵੱਡੀ ਗੱਲ ਬਾਤ' ਲੈ ਕੇ ਹਾਜ਼ਿਰ ਹੋਏ ਗਾਇਕ ਅਮਰ ਸੈਂਬੀ, ਦੇਖੋ ਵੀਡੀਓ

 

View this post on Instagram

 

Are you ready to tune in to @babbumaaninsta's new track #Dard releasing on 9th Sept. 2019! ? Stay tuned to #TSeriesApnaPunjab✌

A post shared by T-Series (@tseries.official) on

ਪਿਛਲੇ ਸਾਲ ਤਕਰੀਬਨ 3 ਸਾਲ ਬਾਅਦ ਫ਼ਿਲਮ ਬਣਜਾਰਾ ਦ ਟਰੱਕ ਡਰਾਈਵਰ ਨਾਲ ਸਿਨੇਮਾ ‘ਤੇ ਵਾਪਸੀ ਕਰਨ ਵਾਲੇ ਬੱਬੂ ਮਾਨ ਬਹੁਤ ਜਲਦ ‘ਸੁੱਚਾ ਸੂਰਮਾ’ ਫ਼ਿਲਮ ‘ਚ ਲੋਕ ਨਾਇਕ ਸੁੱਚੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜਿਸ ਦੇ ਸੈੱਟ ਤੋਂ ਕਈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ।ਹੁਣ ਦੇਖਣਾ ਹੋਵੇਗਾ ਬੱਬੂ ਮਾਨ ਆਪਣੇ ਇਸ ਗੀਤ 'ਚ ਕਿਹੋ ਜਿਹਾ 'ਦਰਦ' ਦਰਸ਼ਕਾਂ ਦੇ ਅੱਗੇ ਰੱਖਣ ਵਾਲੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network