ਬੱਬੂ ਮਾਨ ਨੇ ਦਿੱਤਾ ਆਪਣੇ ਫੈਨਜ਼ ਨੂੰ ਲੋਹੜੀ ਦਾ ਤੋਹਫ਼ਾ , 'ਮੋਲ' ਗੀਤ ਹੋਇਆ ਰਿਲੀਜ਼ , ਦੇਖੋ ਵੀਡੀਓ

written by Aaseen Khan | January 13, 2019

ਬੱਬੂ ਮਾਨ ਨੇ ਦਿੱਤਾ ਆਪਣੇ ਫੈਨਜ਼ ਨੂੰ ਲੋਹੜੀ ਦਾ ਤੋਹਫ਼ਾ , 'ਮੋਲ' ਗੀਤ ਹੋਇਆ ਰਿਲੀਜ਼ , ਦੇਖੋ ਵੀਡੀਓ : ਬੱਬੂ ਮਾਨ ਸਿੰਗਰ , ਕੰਪੋਜ਼ਰ , ਮਿਊਜ਼ਿਕ ਡਾਇਰੈਕਟਰ ,ਐਕਟਰ , ਡਾਇਰੈਕਟਰ , ਅਤੇ ਗੀਤਕਾਰ ਹਰ ਇੱਕ ਪ੍ਰੋਫੈਸ਼ਨ 'ਚ ਕਾਮਯਾਬੀ ਹਾਸਿਲ ਕਰਨ ਵਾਲੇ ਪੰਜਾਬੀ ਇੰਡਸਟਰੀ ਦੇ ਬਹੁਤ ਘੱਟ ਕਲਾਕਾਰਾਂ 'ਚੋਂ ਇੱਕ ਹਨ। ਆਪਣੀ ਬੇਬਾਕ ਗਾਇਕੀ ਅਤੇ ਸਟੇਜਾਂ ਤੋਂ ਆਵਾਜ਼ ਬੁਲੰਦ ਕਰਨ ਵਾਲੇ ਬਾਬੂ ਮਾਨ ਲੋਹੜੀ 'ਤੇ ਆਪਣੇ ਕੱਟੜ ਫੈਨਜ਼ ਲਈ ਤੋਹਫ਼ਾ ਲੈ ਕੇ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਬੱਬੂ ਮਾਨ ਨੇ ਆਪਣਾ ਨਵਾਂ ਗਾਣਾ 'ਮੋਲ' ਰਿਲੀਜ਼ ਕਰ ਦਿੱਤਾ ਹੈ। ਮੋਲ ਦਾ ਮਤਲਬ ਹੁੰਦਾ ਹੈ ਤਿਲ। ਜੀ ਹਾਂ ਬਾਬੂ ਮਾਨ ਇਸ ਗਾਣੇ 'ਚ ਲੜਕੀ ਦੇ ਠੋਡੀ ਵਾਲੇ ਤਿਲ ਦੀ ਤਾਰੀਫ ਕਰਦੇ ਸੁਣਾਈ ਦੇ ਰਹੇ ਹਨ।

https://www.youtube.com/watch?v=5ylqRv-KiYQ
ਗਾਣੇ ਦੇ ਬੋਲ ਹਮੇਸ਼ਾ ਦੀ ਤਰਾਂ ਬੱਬੂ ਮਾਨ ਨੇ ਖੁਦ ਲਿਖੇ ਹਨ। ਉੱਥੇ ਹੀ ਮਿਊਜ਼ਿਕ ਵੀ ਬੱਬੂ ਮਾਨ ਦਾ ਹੀ ਹੈ। ਇਹ ਮੋਲ ਗਾਣਾਂ ਬੱਬੂ ਮਾਨ ਦੀ ਐਲਬਮ 'ਇੱਕ ਸੀ ਪਾਗਲ' 'ਚ ਹੀ ਰਿਲੀਜ਼ ਕੀਤਾ ਗਿਆ ਹੈ। ਗਾਣੇ ਦਾ ਖੂਬਸੂਰਤ ਵੀਡੀਓ ਨਿਰਦੇਸ਼ਕ ਹਰਮੀਤ ਗਿੱਲ ਦੀ ਦੇਖ ਰੇਖ ਹੇਠ ਬਣਾਇਆ ਗਿਆ ਹੈ। ਬੱਬੂ ਮਾਨ ਦਾ ਇਸ ਤੋਂ ਪਹਿਲਾਂ ਨਵੇਂ ਸਾਲ 'ਤੇ ਆਏ 'ਚੰਡੀਗੜ੍ਹ' ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਖ਼ਾਸਾ ਪਿਆਰ ਮਿਲਿਆ ਹੈ। ਪਿਛਲੇ ਸਾਲ ਆਈ ਬੱਬੂ ਮਾਨ ਦੀ ਫਿਲਮ ਬਣਜਾਰਾ ਦ ਟਰੱਕ ਡਰਾਈਵਰ ਨੇ ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾਏ ਹਨ।

ਹੋਰ ਵੇਖੋ : ‘ਪੱਕੇ ਯਾਰਾਂ’ ਲਈ ਵੀਤ ਬਲਜੀਤ ਵੱਲੋਂ ਇਸ ਸਾਲ ਦਾ ਪਹਿਲਾ ਗੀਤ ਹੋਇਆ ਰਿਲੀਜ਼ , ਦੇਖੋ ਵੀਡੀਓ

Babbu Maan 's new song 'Mole' out now ਬੱਬੂ ਮਾਨ ਦੇ ਦਿੱਤਾ ਆਪਣੇ ਫੈਨਜ਼ ਨੂੰ ਲੋਹੜੀ ਦਾ ਤੋਹਫ਼ਾ , 'ਮੋਲ' ਗੀਤ ਹੋਇਆ ਰਿਲੀਜ਼ , ਦੇਖੋ ਵੀਡੀਓ

ਬੱਬੂ ਮਾਨ ਸਟੇਜਾਂ ਤੋਂ ਵੀ ਅਕਸਰ ਕਹਿੰਦੇ ਰਹਿੰਦੇ ਹਨ ਕਿ ਉਹਨਾਂ ਦੇ ਉਹ ਹੀ ਗੀਤ ਸੁਣੋ ਜਿਹੜੇ ਨੌਜਵਾਨਾਂ ਨੂੰ ਅਤੇ ਇਸ ਸਮਾਜ ਨੂੰ ਕੋਈ ਸੇਧ ਦੇਣ। ਉਹ ਗੀਤ ਕੋਈ ਨਾ ਸੁਣੋ ਜਿਸ ਕੋਈ ਸੰਦੇਸ਼ ਨਾ ਹੋਵੇ। ਬੱਬੂ ਮਾਨ ਦੇ ਸਾਰੇ ਗੀਤਾਂ ਦੀ ਤਰਾਂ ਇਸ ਗਾਣੇ ਨੂੰ ਵੀ ਖੂਬ ਪਿਆਰ ਦਿੱਤਾ ਜਾ ਰਿਹਾ ਹੈ।

You may also like