‘ਪੰਜਾਬੀ ਮਾਂ ਬੋਲੀ ਜ਼ਿੰਦਾਬਾਦ’- ਬੱਬੂ ਮਾਨ

written by Lajwinder kaur | September 08, 2020

ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਨਵੀਂ ਪੋਸਟ ਖ਼ਾਸ ਪੰਜਾਬੀ ਮਾਂ ਬੋਲੀ ਦੇ ਲਈ ਪਾਈ ਹੈ ।

 
View this post on Instagram
 

Punjabi Maa Boli Zindabaad...!!!!! Punjab Punjabiyat Zindabaad....!!! Tera Maan gareeb jeha es Lippi da dita khaawe...

A post shared by Babbu Maan (@babbumaaninsta) on

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਬੱਬੂ ਮਾਨ ਨੇ ਕੈਪਸ਼ਨ ‘ਚ ਲਿਖਿਆ ਹੈ, ‘ਪੰਜਾਬੀ ਮਾਂ ਬੋਲੀ ਜ਼ਿੰਦਾਬਾਦ...!!!!! ਪੰਜਾਬ ਪੰਜਾਬੀਅਤ ਜ਼ਿੰਦਾਬਾਦ....!!! ਤੇਰਾ ਮਾਨ ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ...’ । ਉਨ੍ਹਾਂ ਨੇ ਆਪਣੀ ਕਲਮ ‘ਚੋਂ ਨਿਕਲੇ ਬੋਲਾਂ ਨੂੰ ਇੱਕ ਪੋਸਟਰ ਉੱਤੇ ਲਿਖ ਕੇ ਸ਼ੇਅਰ ਕੀਤਾ ਹੈ । ਪੋਸਟਰ ‘ਚ ਉਨ੍ਹਾਂ ਨੇ ਲਿਖਿਆ ਹੈ –‘ਜਿੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ, ਇਸ ਵਤਨ ਲਈ ਕੀਤੀਆਂ, ਉਸਦੀ ਮਿਸਾਲ ਕਿਤੇ ਨਹੀਂ ਮਿਲਦੀ’ । ਇਸ ਤੋਂ ਇਲਾਵਾ ਉਨ੍ਹਾਂ ਬਹੁਤ ਸਾਰੀਆਂ ਅਹਿਮ ਗੱਲਾਂ ਲਿਖੀਆਂ ਨੇ । ਜੋ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੀਆਂ ਨੇ । ਜਿਸ ਕਰਕੇ ਵੱਡੀ ਗਿਣਤੀ ‘ਚ ਕਮੈਂਟਸ ਤੇ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ । ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਅੜਬ ਪੰਜਾਬੀ’ ਗੀਤ ਦੇ ਨਾਲ ਦਰਸ਼ਕਾਂ ਰੁਬਰੂ ਹੋਏ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਸੁੱਚਾ ਸੂਰਮਾ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

0 Comments
0

You may also like