ਬੱਬੂ ਮਾਨ ਦਾ ਨਵਾਂ ਗੀਤ ‘ਰਾਤ’ ਹੋਵੇਗਾ ਬੱਬੂ ਮਾਨ ਐਪ ਉੱਤੇ ਰਿਲੀਜ਼

Written by  Lajwinder kaur   |  May 08th 2019 11:05 AM  |  Updated: May 08th 2019 11:05 AM

ਬੱਬੂ ਮਾਨ ਦਾ ਨਵਾਂ ਗੀਤ ‘ਰਾਤ’ ਹੋਵੇਗਾ ਬੱਬੂ ਮਾਨ ਐਪ ਉੱਤੇ ਰਿਲੀਜ਼

ਬੱਬੂ ਮਾਨ ਜੋ ਕਿ ਪੰਜਾਬੀ ਇੰਡਸਟਰੀ ਦੇ ਉਹ ਨਾਮੀ ਗਾਇਕ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਦਰਸ਼ਕਾਂ ਦੇ ਦਿਲ ‘ਚ ਵੱਖਰੀ ਜਗ੍ਹਾ ਬਣਾਈ ਹੋਈ ਹੈ। ਉਨ੍ਹਾਂ ਦੀ ਵੱਡੀ ਗਿਣਤੀ ‘ਚ ਫੈਨ ਫਾਲੋਵਿੰਗ ਹੈ। ਬੱਬੂ ਮਾਨ ਜਿਨ੍ਹਾਂ ਨੂੰ ਸੁਣਨ ਲਈ ਉਨ੍ਹਾਂ ਦੇ ਫੈਨਜ਼ ਉਡੀਕ ਕਰਦੇ ਰਹਿੰਦੇ ਹਨ। ਹੁਣ ਇਹ ਇੰਤਜ਼ਾਰ ਦੀਆਂ ਘੜੀਆਂ ਮੁਕਣ ਵਾਲੀਆਂ ਹਨ। ਜੀ ਹਾਂ 8 ਮਈ ਯਾਨੀ ਕਿ ਅੱਜ ਬੱਬੂ ਮਾਨ ਦਾ ਨਵਾਂ ਗੀਤ ‘ਰਾਤ’ ਸਰੋਤਿਆਂ ਦੀ ਕਚਹਿਰੀ ‘ਚ ਬਹੁਤ ਜਲਦ ਹਾਜ਼ਿਰ ਹੋਣ ਵਾਲਾ ਹੈ। ਇਹ ਗੀਤ ਉਨ੍ਹਾਂ ਦੀ ਐਲਬਮ ‘ਇਕ ਸੀ ਪਾਗਲ’ ਚੋਂ ਹੈ। ਬੱਬੂ ਮਾਨ ਦਾ ਗੀਤ ‘ਰਾਤ’ ਉਨ੍ਹਾਂ ਵੱਲੋਂ ਲਾਂਚ ਕੀਤੀ ਗਈ ਬੱਬੂ ਮਾਨ ਮੋਬਾਇਲ ਐਪ ਉੱਤੇ ਸਭ ਤੋਂ ਪਹਿਲਾਂ ਰਿਲੀਜ਼ ਕੀਤਾ ਜਾਵੇਗਾ।

View this post on Instagram

 

#Raat Official Music Video Releasing Tomorrow on Babbu Maan Mobile App.

A post shared by Babbu Maan (@babbumaaninsta) on

ਹੋਰ ਵੇਖੋ:ਬਜ਼ੁਰਗ ਫੈਨ ਦੀ ਇਸ ਹਰਕਤ ‘ਤੇ ਹਰਭਜਨ ਮਾਨ ਹੋਏ ਭਾਵੁਕ, ਚੁੰਮੇ ਫੈਨ ਦੇ ਹੱਥ,ਵੇਖੋ ਵੀਡੀਓ

ਇਸ ਦੀ ਜਾਣਕਾਰੀ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੇ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘#Raat Official Music Video Releasing Tomorrow on Babbu Maan Mobile App.’ ਰਾਤ ਗੀਤ ਦੇ ਬੋਲ ਬੱਬੂ ਮਾਨ ਨੇ ਲਿਖੇ ਨੇ ਤੇ ਮਿਊਜ਼ਿਕ ਵੀ ਖੁਦ ਬੱਬੂ ਮਾਨ ਨੇ ਦਿੱਤਾ ਹੈ।Babbu Maan punjabi latest song Raat releasing on babbu maan app

 

ਬੱਬੂ ਮਾਨ ਇਸ ਤੋਂ ਪਹਿਲਾਂ ਵੀ ਕਈ ਸੁਪਰ ਡੁਪਰ ਹਿੱਟ ਗੀਤ ਰੱਬ ਨਾ ਕਰੇ, ਮਿੱਤਰਾਂ ਦੀ ਛੱਤਰੀ, ਦਿਲ ਤਾਂ ਪਾਗਲ ਹੈ, ਟਰਾਲਾ, ਪੱਕੀ ਕਣਕ, ਰਾਤ ਚਾਂਦਨੀ ਆਦਿ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ, ਇਸ ਤੋਂ ਇਲਾਵਾ ਉਹ ਬਾਲੀਵੁੱਡ ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਅਦਾਕਾਰੀ ਦੇ ਜੌਹਰ ਵੀ ਪੰਜਾਬੀ ਫ਼ਿਲਮਾਂ ‘ਚ ਦਿਖਾ ਚੁੱਕੇ ਹਨ। ਉਨ੍ਹਾਂ ਦੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network