ਬੱਬੂ ਮਾਨ ਦਾ ਨਵਾਂ ਗੀਤ ‘ਰਾਤਾਂ ਦੇ ਰਾਹੀਂ’ ਹੋਇਆ ਰਿਲੀਜ਼, ਗਾਇਕ ਨੇ ਸਾਂਝਾ ਕੀਤਾ ਵੀਡੀਓ

written by Shaminder | June 09, 2020

ਬੱਬੂ ਮਾਨ ਦਾ ਨਵਾਂ ਗੀਤ ‘ਰਾਤਾਂ ਦੇ ਰਾਹੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਲਿਖੇ ਨੇ । ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ, ਗੀਤ ਨੂੰ ਸਵੈਗ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਬੂ ਮਾਨ ਨੇ ਕਲਿੱਕਾਂ ਗੀਤ ਕੱਢਿਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਹੁਣ ਜਿਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਉਸ ‘ਚ ਵੀ ਇਨਸਾਨ ਦੀ ਮਜਬੂਰੀਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । https://www.instagram.com/p/CAWmETvAKyl/ ਜ਼ਿੰਦਗੀ ਇੱਕ ਸਫਰ ਹੈ ਅਤੇ ਇਸ ਸਫਰ ‘ਚ ਹੋਰ ਕੋਈ ਆਪੋ ਆਪਣਾ ਰੋਲ ਨਿਭਾਉਂਦਾ ਹੈ ।ਜ਼ਿੰਦਗੀ ਦੇ ਇਸ ਸਫਰ ‘ਚ ਹਰ ਕਿਸੇ ਦੀਆਂ ਮਜਬੂਰੀਆਂ ਹਨ । ਕੋਈ ਆਪਣੀ ਰੋਜ਼ੀ ਰੋਟੀ ਖਾਤਿਰ ਵਿਦੇਸ਼ ਬੈਠਾ ਹੈ ਅਤੇ ਕੋਈ ਆਪਣੇ ਹੀ ਮੁਲਕ ‘ਚ ਹੋਰਨਾਂ ਰਾਜਾਂ ‘ਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਹੈ । ਬੱਬੂ ਮਾਨ ਨੇ ਇਸ ਮਜਬੂਰੀ ਨੂੰ ਆਪਣੇ ਅਲਫਾਜ਼ਾਂ ਰਾਹੀਂ ਗੀਤ ‘ਚ ਪਿਰੋ ਕੇ ਆਪਣੇ ਸਰੋਤਿਆਂ ਲਈ ਸਾਂਝਾ ਕੀਤਾ ਹੈ । ਜੀ ਹਾਂ ਪੰਜਾਬ ਦੇ ਇਸ ਗਾਇਕ ਨੇ ਵੀ ਆਮ ਇਨਸਾਨ ਦੀਆਂ ਮਜਬੂਰੀਆਂ ਨੂੰ ਕੁਝ ਇਸੇ ਤਰ੍ਹਾਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। https://www.instagram.com/p/CBLM-68AJ40/

0 Comments
0

You may also like