Advertisment

ਬੱਬੂ ਮਾਨ ਦਾ ਨਵਾਂ ਗੀਤ ‘ਰਾਤਾਂ ਦੇ ਰਾਹੀਂ’ ਹੋਇਆ ਰਿਲੀਜ਼, ਗਾਇਕ ਨੇ ਸਾਂਝਾ ਕੀਤਾ ਵੀਡੀਓ

author-image
By Shaminder
New Update
ਬੱਬੂ ਮਾਨ ਦਾ ਨਵਾਂ ਗੀਤ ‘ਰਾਤਾਂ ਦੇ ਰਾਹੀਂ’ ਹੋਇਆ ਰਿਲੀਜ਼, ਗਾਇਕ ਨੇ ਸਾਂਝਾ ਕੀਤਾ ਵੀਡੀਓ
Advertisment
ਬੱਬੂ ਮਾਨ ਦਾ ਨਵਾਂ ਗੀਤ ‘ਰਾਤਾਂ ਦੇ ਰਾਹੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਲਿਖੇ ਨੇ । ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ, ਗੀਤ ਨੂੰ ਸਵੈਗ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਬੂ ਮਾਨ ਨੇ ਕਲਿੱਕਾਂ ਗੀਤ ਕੱਢਿਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਹੁਣ ਜਿਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਉਸ ‘ਚ ਵੀ ਇਨਸਾਨ ਦੀ ਮਜਬੂਰੀਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । https://www.instagram.com/p/CAWmETvAKyl/ ਜ਼ਿੰਦਗੀ ਇੱਕ ਸਫਰ ਹੈ ਅਤੇ ਇਸ ਸਫਰ ‘ਚ ਹੋਰ ਕੋਈ ਆਪੋ ਆਪਣਾ ਰੋਲ ਨਿਭਾਉਂਦਾ ਹੈ ।ਜ਼ਿੰਦਗੀ ਦੇ ਇਸ ਸਫਰ ‘ਚ ਹਰ ਕਿਸੇ ਦੀਆਂ ਮਜਬੂਰੀਆਂ ਹਨ । ਕੋਈ ਆਪਣੀ ਰੋਜ਼ੀ ਰੋਟੀ ਖਾਤਿਰ ਵਿਦੇਸ਼ ਬੈਠਾ ਹੈ ਅਤੇ ਕੋਈ ਆਪਣੇ ਹੀ ਮੁਲਕ ‘ਚ ਹੋਰਨਾਂ ਰਾਜਾਂ ‘ਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਹੈ । publive-image ਬੱਬੂ ਮਾਨ ਨੇ ਇਸ ਮਜਬੂਰੀ ਨੂੰ ਆਪਣੇ ਅਲਫਾਜ਼ਾਂ ਰਾਹੀਂ ਗੀਤ ‘ਚ ਪਿਰੋ ਕੇ ਆਪਣੇ ਸਰੋਤਿਆਂ ਲਈ ਸਾਂਝਾ ਕੀਤਾ ਹੈ । ਜੀ ਹਾਂ ਪੰਜਾਬ ਦੇ ਇਸ ਗਾਇਕ ਨੇ ਵੀ ਆਮ ਇਨਸਾਨ ਦੀਆਂ ਮਜਬੂਰੀਆਂ ਨੂੰ ਕੁਝ ਇਸੇ ਤਰ੍ਹਾਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। https://www.instagram.com/p/CBLM-68AJ40/
Advertisment

Stay updated with the latest news headlines.

Follow us:
Advertisment
Advertisment
Latest Stories
Advertisment