ਬੱਬੂ ਮਾਨ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਦਿੱਤਾ ਸਰੋਤਿਆਂ ਨੂੰ ਖ਼ਾਸ ਸੁਨੇਹਾ

written by Shaminder | November 12, 2019

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਕਲਾਕਾਰ ਬੱਬੂ ਨੇ ਆਪਣੇ ਚਾਹੁਣ ਵਾਲਿਆਂ ਅਤੇ ਸਰੋਤਿਆਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ । ਉਨ੍ਹਾਂ ਨੇ ਲਾਂਘਾ ਗੀਤ ਦੇ ਬੋਲ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਸਰੋਤਿਆਂ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਸੁਣਾਇਆ ਕਿ ਇੱਕ ਲਾਂਘਾ ਤਾਂ ਖੁੱਲ ਬਾਕੀ ਵੀ ਖੋਲ ਦਿਓ ਮੈਂ ਬੋਲਦਾ ਹਾਂ ਅੱਲ੍ਹਾ ਹੂ 'ਤੇ ਤੁਸੀਂ ਵਾਹਿਗੁਰੂ ਬੋਲ ਦਿਓ ।

ਹੋਰ ਵੇਖੋ:ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ’ ਦਾ ਵਰਲਡ ਟੀਵੀ ਪ੍ਰੀਮੀਅਰ ਵੇਖੋ ਪੀਟੀਸੀ ਪੰਜਾਬੀ ‘ਤੇ

ਬੱਬੂ ਮਾਨ ਦੇ ਇਸ ਵੀਡੀਓ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ 'ਤੇ ਆਪੋ ਆਪਣੇ ਕਮੈਂਟ ਦੇ ਰਹੇ ਹਨ । ਦੱਸ ਦਈਏ ਕਿ ਬੱਬੂ ਮਾਨ ਬਠਿੰਡਾ ਦੇ ਮਿੱਤਲ ਮਾਲ 'ਚ ਪਹੁੰਚੇ ਸਨ ਅਤੇ ਇੱਥੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਸਰੋਤੇ ਉਤਾਵਲੇ ਨਜ਼ਰ ਆਏ ।

ਆਪਣੇ ਸਟਾਰ ਕਲਾਕਾਰ ਦੀ ਝਲਕ ਪਾਉਣ ਲਈ ਸਰੋਤੇ ਬੇਤਾਬ ਨਜ਼ਰ ਆਏ । ਦੱਸ ਦਈਏ ਕਿ ਬੱਬੂ ਮਾਨ ਨੇ ਕੁਝ ਦਿਨ ਪਹਿਲਾਂ ਹੀ ਕਰਤਾਰਪੁਰ ਲਾਂਘਾ ਖੁੱਲਣ 'ਤੇ ਇੱਕ ਧਾਰਮਿਕ ਗੀਤ ਕੱਢਿਆ ਸੀ ।

https://www.instagram.com/p/B4mpgJzA4-K/

ਜਿਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਸੀ ਅਤੇ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

0 Comments
0

You may also like