ਕੇ ਵੀ ਢਿੱਲੋਂ ਦੇ ਘਰ ਪਹੁੰਚੇ ਬੱਬੂ ਮਾਨ,ਵਿਆਹ ਦੀ ਇਸ ਅੰਦਾਜ਼ 'ਚ ਦਿੱਤੀ ਵਧਾਈ

Written by  Shaminder   |  November 26th 2019 03:42 PM  |  Updated: November 26th 2019 03:42 PM

ਕੇ ਵੀ ਢਿੱਲੋਂ ਦੇ ਘਰ ਪਹੁੰਚੇ ਬੱਬੂ ਮਾਨ,ਵਿਆਹ ਦੀ ਇਸ ਅੰਦਾਜ਼ 'ਚ ਦਿੱਤੀ ਵਧਾਈ

ਕੇ ਵੀ ਢਿੱਲੋਂ ਦੇ ਵਿਆਹ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਉਨ੍ਹਾਂ ਦੇ ਵਿਆਹ 'ਚ ਸ਼ਾਮਿਲ ਹੋਏ ਹਨ । ਉੱਥੇ ਹੀ ਪੰਜਾਬੀ ਇੰਡਸਟਰੀ ਦੇ ਨਾਮਵਰ ਗਾਇਕ ਬੱਬੂ ਮਾਨ ਵੀ ਉਨ੍ਹਾਂ ਦੇ ਘਰ ਵਧਾਈ ਦੇਣ ਲਈ ਪਹੁੰਚੇ । ਇਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ।

ਹੋਰ ਵੇਖੋ:ਗੀਤ ਐਮਪੀ-3 ਦੇ ਮਾਲਕ ਕੇਵੀ ਢਿੱਲੋਂ ਨੇ ਆਪਣੀ ਲਾੜੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/B5UG6T-AR0i/

ਜਿਸ 'ਚ ਉਨ੍ਹਾਂ ਦੇ ਨਾਲ ਬੱਬੂ ਮਾਨ ਨਜ਼ਰ ਆ ਰਹੇ ਨੇ । ਦੱਸ ਦਈਏ ਕਿ ਬੀਤੇ ਦਿਨ ਕੇ ਵੀ ਢਿੱਲੋਂ ਦਾ ਵਿਆਹ ਹੋਇਆ ਸੀ ਅਤੇ ਕਈ ਤਸਵੀਰਾਂ ਸਾਹਮਣੇ ਆਈਆਂ ਸਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਗਿਆ ਸੀ । ਕੇਵੀ ਢਿੱਲੋਂ ਦੇ ਵਿਆਹ 'ਚ ਜੱਸ ਮਾਣਕ,ਗੁਰੀ ਸਣੇ ਕਈ ਗਾਇਕਾਂ ਨੇ ਖੂਬ ਰੌਣਕਾਂ ਲਗਾਈਆਂ ਸਨ ।

https://www.instagram.com/p/B4Zowrbgzp_/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਗਾਇਕਾਂ ਨੇ ਖੂਬ ਰੌਣਕਾਂ ਲਗਾਈਆਂ ਸਨ ।ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਲਾਭ ਹੀਰਾ, ਜੱਸ ਮਾਣਕ, ਗੁਰੀ, ਦੀਪ ਜੰਡੂ, ਹਰਫ ਚੀਮਾ ਤੇ ਕਈ ਹੋਰ ਕਲਾਕਾਰ ਇਸ ਵਿਆਹ ਦੇ ਪ੍ਰੋਗਰਾਮਾਂ ‘ਚ ਸ਼ਾਮਿਲ ਹੋਏ।

https://www.instagram.com/p/B5QWLwlgyS7/

ਦੱਸ ਦਈਏ ਕੇਵੀ ਢਿੱਲੋਂ ਦਾ ਵਿਆਹ ਕਾਫੀ ਰੰਗਾ ਰੰਗ ਤੇ ਰੋਆਇਲ ਰਿਹਾ। ਕੇਵੀ ਢਿੱਲੋਂ ਦੇ ਵਿਆਹ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੇ ਹਨ। ਇੱਕ ਵੀਡੀਓ ‘ਚ ਦੇਖ ਸਕਦੇ ਹੋ ਕਿ ਉਹ ਆਪਣੀ ਲਾੜੀ ਨੂੰ ਵਿਆਹ ਲਈ ਹੈਲੀਕਾਪਟਰ ‘ਚ ਗਏ ਸਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network