26 ਜਨਵਰੀ ਦੀ ਪਰੇਡ ਦੀਆਂ ਘਟਨਾਵਾਂ ਨੂੰ ਲੈ ਕੇ ਬੱਬੂ ਮਾਨ ਨੇ ਦਿੱਤਾ ਆਪਣਾ ਪ੍ਰਤੀਕਰਮ

written by Rupinder Kaler | January 28, 2021

26 ਜਨਵਰੀ ਨੂੰ ਕਿਸਾਨਾਂ ਵੱਲੋਂ ਕਿਸਾਨ ਪਰੇਡ ਦਾ ਆਯੋਜਨ ਕੀਤਾ ਗਿਆ ਸੀ । ਜਿਸ ਤੋਂ ਬਾਅਦ ਕੁਝ ਲੋਕ ਇਸ ਪਰੇਡ ਨੂੰ ਹਿੰਸਾ ਦਾ ਨਾਂਅ ਦੇ ਰਹੇ ਹਨ । ਗੋਦੀ ਮੀਡੀਆ ਵੱਲੋਂ ਕਿਸਾਨਾਂ ਦੀ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ । ਇਸ ਸਭ ਦੇ ਚਲਦੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੀ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ ।

ਹੋਰ ਪੜ੍ਹੋ

ਸ਼ਹਿਬਾਜ਼ ਨੇ ਭੈਣ ਸ਼ਹਿਨਾਜ਼ ਗਿੱਲ ਨੂੰ ਨਵੇਂ ਗੀਤ ‘Meri behna’ ਦੇ ਨਾਲ ਜਨਮਦਿਨ ‘ਤੇ ਦਿੱਤਾ ਖ਼ਾਸ ਤੋਹਫਾ, ਭੈਣ-ਭਰਾ ਦੇ ਪਿਆਰ ਵਾਲਾ ਇਹ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਯੋ ਯੋ ਹਨੀ ਸਿੰਘ ਤੇ ਨੇਹਾ ਕੱਕੜ ਦਾ ਨਵਾਂ ਗੀਤ “Saiyaan Ji” ਹੋਇਆ ਰਿਲੀਜ਼, ਬਾਲੀਵੁੱਡ ਐਕਟਰੈੱਸ ਨੁਸਰਤ ਭਰੂਚਾ ਨੇ ਲਗਾਇਆ ਆਪਣੀ ਦਿਲਕਸ਼ ਅਦਾਵਾਂ ਦਾ ਤੜਕਾ, ਦੇਖੋ ਵੀਡੀਓ

ਗਾਇਕ ਬੱਬੂ ਮਾਨ ਨੇ ਵੀ ਇਸ ਮੁੱਦੇ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਕਵਿਤਾ ਸ਼ੇਅਰ ਕੀਤੀ ਹੈ । ਉਹਨਾਂ ਨੇ ਲਿਖਿਆ ਹੈ ‘6 ਮਹੀਨੇ ਦੇ ਵਿੱਚ ਬੂਟਾ ਪਾਲਿਆ ਸੀ, ਅੱਧੀ ਰਾਤ ਕੋਈ ਦਾਤੀ ਫੇਰ ਗਿਆ।

ਇੱਕ-ਇੱਕ ਇੱਟ ਦੇ ਨਾਲ ਚੁਬਾਰਾ ਪਾਇਆ ਸੀ, ਇੱਕੋ ਝਟਕੇ ਦੇ ਵਿੱਚ ਮਿਤਰੋ ਗੇਰ ਗਿਆ। ਚੋਰੀ-ਚੋਰੀ ਕੌਣ ਜ਼ਮੀਰ ਧਰ ਗਿਆ ਏ, ਉਹਦਾ ਕਿ ਜੋ ਕੂਚ ਜਹਾਨੋਂ ਕਰ ਗਿਆ ਏ।" ਬੱਬੂ ਮਾਨ ਨੇ ਇਹ ਸਤਰਾਂ 26 ਜਨਵਰੀ ਨੂੰ ਹੋਈ ਹਿੰਸਕ ਝੜਪ 'ਤੇ ਲਿਖੀਆਂ ਹਨ ਕਿਉਂਕਿ ਇਸ ਘਟਨਾ ਤੋਂ ਬਾਅਦ ਕਈ ਲੋਕ ਕਿਸਾਨ ਅੰਦੋਲਨ ਤੇ ਸਵਾਲ ਖੜੇ ਕਰ ਰਹੇ ਹਨ ।

0 Comments
0

You may also like