ਜਦੋਂ ਬੱਬੂ ਮਾਨ ਕੋਲ ਸਟੇਜ 'ਤੇ ਪਹੁੰਚਿਆ ਗਵਾਚਿਆ ਬੱਚਾ ਤਾਂ ਹੋਇਆ ਕੁਝ ਅਜਿਹਾ, ਦੇਖੋ ਵੀਡੀਓ

Written by  Aaseen Khan   |  February 25th 2019 03:58 PM  |  Updated: February 26th 2019 11:36 AM

ਜਦੋਂ ਬੱਬੂ ਮਾਨ ਕੋਲ ਸਟੇਜ 'ਤੇ ਪਹੁੰਚਿਆ ਗਵਾਚਿਆ ਬੱਚਾ ਤਾਂ ਹੋਇਆ ਕੁਝ ਅਜਿਹਾ, ਦੇਖੋ ਵੀਡੀਓ

ਜਦੋਂ ਬੱਬੂ ਮਾਨ ਕੋਲ ਸਟੇਜ 'ਤੇ ਪਹੁੰਚਿਆ ਗਵਾਚਿਆ ਬੱਚਾ ਤਾਂ ਹੋਇਆ ਕੁਝ ਅਜਿਹਾ, ਦੇਖੋ ਵੀਡੀਓ : ਬੱਬੂ ਮਾਨ ਪੰਜਾਬੀ ਗਾਇਕੀ ਦਾ ਅਜਿਹਾ ਨਾਮ ਬਣ ਚੁੱਕਿਆ ਹੈ ਜਿੰਨ੍ਹਾਂ ਦੇ ਨਾਮ ਬਾਰੇ ਤਾਰੂਫ ਕਰਵਾਉਣ ਦੀ ਜ਼ਰੂਰਤ ਨਹੀਂ ਹੁੰਦੀ। ਵੱਡਾ ਨਾਮ ਬਣ ਚੁੱਕੇ ਬੱਬੂ ਮਾਨ ਦੇ ਲਾਈਵ ਸ਼ੋਅ ਦੀਆਂ ਆਏ ਦਿਨ ਹੀ ਸ਼ੋਸ਼ਲ ਮੀਡੀਆ 'ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਬੇਬਾਕ ਸਟੇਜਾਂ 'ਤੇ ਵਿਚਾਰ ਰੱਖਣ ਵਾਲੇ ਬੱਬੂ ਮਾਨ ਦਾ ਪਿਛਲੇ ਦਿਨੀ ਚੰਡੀਗੜ੍ਹ ਰੋਜ਼ ਫੈਸਟੀਵਲ 'ਤੇ ਲਾਈਵ ਪਰਫਾਰਮੈਂਸ ਸੀ ਜਿਸ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਉਹਨਾਂ ਦੇ ਇਸ ਵੀਡੀਓ 'ਚ ਸਟੇਜ 'ਤੇ ਇੱਕ ਬੱਚਾ ਪਹੁੰਚਿਆ ਹੈ ਜੋ ਕੇ ਕਾਫੀ ਪ੍ਰੇਸ਼ਾਨ ਲੱਗ ਰਿਹਾ ਹੈ।

ਜਦੋਂ ਬੱਚੇ ਨੂੰ ਪੁੱਛਿਆ ਕਿ ਕੀ ਗੱਲ ਹੈ ਤਾਂ ਉਹ ਕਹਿੰਦਾ ਹੈ ਕਿ ਉਹ ਗਵਾਚ ਗਿਆ ਹੈ ਅਤੇ ਆਪਣੇ ਮਾਤਾ ਪਿਤਾ ਨੂੰ ਲੱਭ ਰਿਹਾ ਹੈ। ਬੱਬੂ ਮਾਨ ਦੇ ਜਵਾਬ 'ਤੇ ਉਹਨਾਂ ਦੇ ਫੈਨਜ਼ ਰੌਲਾ ਪਾ ਦਿੰਦੇ ਹਨ ਕਿਉਂਕਿ ਬੱਬੂ ਮਾਨ ਦਾ ਕਹਿਣਾ ਸੀ ਕਿ ਆਜ਼ਾਦ ਭਾਰਤ ਦਾ ਨਾਗਰਿਕ ਹੈ ਤੇ ਗਵਾਚਿਆ ਨਹੀਂ। ਜਿੰਨ੍ਹਾਂ ਚਿਰ ਕੋਈ ਨਹੀਂ ਆਉਂਦਾ ਬੱਬੂ ਮਾਨ ਨੇ ਉਸ ਬੱਚੇ ਨੂੰ ਸਟੇਜ 'ਤੇ ਕੁਰਸੀ ਮੰਗਵਾ ਕੇ ਬਿਠਾ ਲਿਆ।

 

View this post on Instagram

 

A post shared by PTC News (Official) (@ptc_news) on

ਹੋਰ ਵੇਖੋ :ਜਾਣੋ ਹੁਣ ਤੱਕ ਕਿਵੇਂ ਰਿਹਾ ਸੁਪਰਸਟਾਰ ਬੱਬੂ ਮਾਨ ਦੇ ਫ਼ਿਲਮੀ ਸਫ਼ਰ ਦਾ ਗ੍ਰਾਫ

ਉਹਨਾਂ ਦੀ ਇਸੇ ਦਿਲਦਾਰੀ ਦੇ ਚਲਦਿਆਂ ਗਾਇਕ ਸ਼ਾਇਰ ਅਤੇ ਅਦਾਕਾਰ ਬੱਬੂ ਮਾਨ ਦੇ ਕੱਟੜ ਫੈਨਜ਼ ਉਹਨਾਂ ਤੋਂ ਜਾਨ ਵਾਰਦੇ ਹਨ। ਇੱਕ ਹੋਰ ਵੀਡੀਓ 'ਚ ਬੱਬੂ ਮਾਨ ਦਾ ਇੱਕ ਫੈਨ ਸਟੇਜ 'ਤੇ ਉਹਨਾਂ ਨੂੰ ਭੱਜ ਕੇ ਗਲੇ ਮਿਲ ਰਿਹਾ ਹੈ। ਅਤੇ ਬਾਅਦ 'ਚ ਬੱਬੂ ਮਾਨ ਕਹਿੰਦੇ ਨਜ਼ਰ ਆ ਰਹੇ ਹਨ ਕਿ ਪ੍ਰਸ਼ਾਸ਼ਨ ਉਸ ਨੂੰ ਮਾਰੇ ਨਾਂ ਉਹ ਸਿਰਫ ਆਪਣਾ ਪਿਆਰ ਦਿਖਾ ਰਿਹਾ ਹੈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network