ਸਕੂਲ ਤੋਂ ਛੁੱਟੀ ਕਰਕੇ  ਨਿੱਕੇ –ਨਿੱਕੇ ਫੈਨਸ ਨੇ ਕੀਤੀ ਬੱਬੂ ਮਾਨ ਨਾਲ ਮੁਲਾਕਾਤ 

Written by  Shaminder   |  September 29th 2018 12:36 PM  |  Updated: September 29th 2018 12:36 PM

ਸਕੂਲ ਤੋਂ ਛੁੱਟੀ ਕਰਕੇ  ਨਿੱਕੇ –ਨਿੱਕੇ ਫੈਨਸ ਨੇ ਕੀਤੀ ਬੱਬੂ ਮਾਨ ਨਾਲ ਮੁਲਾਕਾਤ 

ਬੱਬੂ ਮਾਨ ਏਨੀਂ ਦਿਨੀਂ ਆਪਣੇ ਵਿਦੇਸ਼ ਟੂਰ ਤੇ ਹਨ । ਆਪਣੇ ਇਸ ਟੂਰ ਦੌਰਾਨ ਬੱਬੂ ਮਾਨ ਵੱਖ –ਵੱਖ ਥਾਵਾਂ 'ਤੇ ਪਰਫਾਰਮ ਕਰ ਰਹੇ ਨੇ ।ਬੱਬੂ ਮਾਨ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਕਿੰਨੇ ਬੇਤਾਬ ਰਹਿੰਦੇ ਨੇ । ਇਸ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਵਿਦੇਸ਼ ਦੀ ਧਰਤੀ 'ਤੇ । ਜਦੋਂ ਬੱਬੂ ਮਾਨ ਦੇ ਦੋ ਨਿੱਕੇ –ਨਿੱਕੇ ਫੈਨਸ ਉਨ੍ਹਾਂ ਨੂੰ ਮਿਲਣ ਲਈ ਆਪਣੇ ਸਕੂਲ ਤੋਂ ਛੁੱਟੀ ਕਰਕੇ ਸਪੈਸ਼ਲ ਉਨ੍ਹਾਂ ਕੋਲ ਪਹੁੰਚੇ ।

ਹੋਰ ਵੇਖੋ : ਬੱਬੂ ਮਾਨ ਨੇ ਨਿਊਯਾਰਕ ਵਾਸੀਆਂ ਨੂੰ ਦਿੱਤਾ ਸੱਦਾ

https://www.instagram.com/p/BoTfXz1hoxs/?hl=en&taken-by=thebabbumaan9

ਬੱਬੂ ਮਾਨ ਨੇ ਇਸ ਵੀਡਿਓ ਨੂੰ ਆਪਣੇ ਇੰਸਟਗ੍ਰਾਮ ਤੇ ਸ਼ੇਅਰ ਕੀਤਾ ਹੈ । ਬੱਬੂ ਮਾਨ ਦੇ ਇਹ ਛੋਟੇ ਫੈਨਸ ਜਦੋਂ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਤਾਂ ਬੱਬੂ ਮਾਨ ਨੇ ਵੀ ਇਨ੍ਹਾਂ ਨਿੱਕੇ –ਨਿੱਕੇ ਫੈਨਸ ਦਾ ਪੂਰਾ ਮਾਣ ਰੱਖਦਿਆਂ ਉਨ੍ਹਾਂ ਦੋਨਾਂ ਨੂੰ ਆਪਣੇ ਨਜ਼ਦੀਕ ਬਿਠਾ ਲਿਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ । ਬੱਬੂ ਮਾਨ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । 'ਪਿੰਡ ਪਹਿਰਾ ਲੱਗਦਾ' ਤੋਂ ਹਿੱਟ ਹੋਏ ਬੱਬੂ ਮਾਨ ਨੇ ਹਿੱਟ ਗੀਤਾਂ ਦੇ ਸਿਲਸਿਲੇ ਨੂੰ ਬਰਕਰਾਰ ਰੱਖਦਿਆਂ ਹੁਣ ਤੱਕ ਕਈ ਗੀਤ ਗਾਏ ਨੇ । ਜਿਨ੍ਹਾਂ ਨੂੰ ਸਮੇਂ ਸਮੇਂ 'ਤੇ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਇਹ ਲਿਸਟ ਕਾਫੀ ਲੰਬੀ ਹੈ । ਪਰ ਉਨ੍ਹਾਂ ਨੇ ਜਿੰਨੇ ਵੀ ਗੀਤ ਗਾਏ ਨੇ ਉਨ੍ਹਾਂ 'ਚ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

Babbu Maan

ਭਾਵੇਂ ਉਹ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਹੋਵੇ ,ਕਿਰਸਾਨੀ ਦੀ ਹੋਵੇ ਜਾਂ ਫਿਰ ਗੱਲ ਹੋਵੇ ਨੌਜਵਾਨ ਪੀੜ੍ਹੀ ਦੀ ਪਸੰਦ ਦੀ । ਜ਼ਿੰਦਗੀ ਦਾ ਹਰ ਰੰਗ ਉਨ੍ਹਾਂ ਦੇ ਗੀਤਾਂ 'ਚ ਵੇਖਣ ਨੂੰ ਮਿਲਦਾ ਹੈ ਅਤੇ ਜੋ ਰੰਗ ਜ਼ਿੰਦਗੀ ਦੇ ਕਰੀਬ ਹੋਣ ਉਹ ਸਰੋਤਿਆਂ ਨੂੰ ਵੀ ਬੇਹੱਦ ਪਸੰਦ ਆਉਂਦੇ ਨੇ । ਇਹੀ ਕਾਰਨ ਹੈ ਕਿ ਆਪਣੇ ਬੇਬਾਕ ਬੋਲਾਂ ਲਈ ਜਾਣੇ ਜਾਂਦੇ ਬੱਬੂ ਮਾਨ ਦੇ ਦੇਸ਼ ਹੀ ਨਹੀਂ ਵਿਦੇਸ਼ 'ਚ ਵੀ ਵੱਡੀ ਫੈਨਸ ਫਾਲੋਵਿੰਗ ਹੈ । ਇਨ੍ਹਾਂ 'ਚ ਨੌਜਵਾਨਾਂ ਦੇ ਨਾਲ-ਨਾਲ ਬੱਚੇ ਵੀ ਸ਼ਾਮਿਲ ਨੇ  ਅਤੇ ਜਦੋਂ ਬੱਚੇ ਉਨ੍ਹਾਂ ਨੂੰ ਮਿਲਣ ਆਏ ਤਾਂ ਬੱਬੂ ਮਾਨ ਨੇ ਵੀ ਉਨ੍ਹਾਂ ਦਾ ਖਿੜੇ ਮੱਥੇ ਸਵਾਗਤ ਕੀਤਾ ਅਤੇ ਇਨ੍ਹਾਂ ਫੈਨਸ ਨਾਲ ਸਮਾਂ ਵੀ ਬਿਤਾਇਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network