ਬੱਬੂ ਮਾਨ ਵਿਦੇਸ਼ 'ਚ ਕਰਨਗੇ ਪਰਫਾਰਮ

written by Shaminder | October 03, 2018

ਬੱਬੂ ਮਾਨ ਆ ਰਹੇ ਨੇ ਗਰੇਵਸੈਂਡ ਅਤੇ ਲੈਸਟਰ 'ਚ । ਜੀ ਹਾਂ ਬੱਬੂ ਮਾਨ ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ । ਇਸ ਟੂਰ ਦੌਰਾਨ ਉਹ ਵਿਦੇਸ਼ 'ਚ ਕਈ ਥਾਵਾਂ 'ਤੇ ਆਪਣੀ ਪਰਫਾਰਮੈਂਸ ਦੇ ਰਹੇ ਨੇ । ਗਰੇਵਸੈਂਡ 'ਚ ਉਹ ਪੰਜ ਅਕਤੂਬਰ ਨੂੰ ਪਰਫਾਰਮ ਕਰਨਗੇ ਜਦਕਿ ਸੱਤ ਅਕਤੂਬਰ ਨੂੰ ਉਹ ਲੈਸਟਰ 'ਚ ਪਰਫਾਰਮ ਕਰਨਗੇ । ਬੱਬੂ ਮਾਨ ਨੇ ਆਪਣੇ ਟੂਰ ਬਾਰੇ ਆਪਣੇ ਇੰਸਟਾਗ੍ਰਾਮ 'ਤੇ ਜਾਣਕਾਰੀ ਸਾਂਝੀ ਕੀਤੀ ਹੈ । ਤੁਸੀਂ ਵੀ ਵਿਦੇਸ਼ 'ਚ ਰਹਿੰਦੇ ਹੋ ਤਾਂ ਤੁਸੀਂ ਵੀ ਉਨ੍ਹਾਂ ਦੇ ਗੀਤਾਂ ਦਾ ਅਨੰਦ ਮਾਣ ਸਕਦੇ ਹੋ ਪੰਜ ਅਤੇ ਸੱਤ ਅਕਤੂਬਰ ਨੂੰ । ਹੋਰ ਵੇਖੋ : ਸਕੂਲ ਤੋਂ ਛੁੱਟੀ ਕਰਕੇ ਨਿੱਕੇ –ਨਿੱਕੇ ਫੈਨਸ ਨੇ ਕੀਤੀ ਬੱਬੂ ਮਾਨ ਨਾਲ ਮੁਲਾਕਾਤ https://www.instagram.com/p/BobTsf5Acu5/ ਜਿੱਥੇ ਵੱਖ-ਵੱਖ ਥਾਵਾਂ 'ਤੇ ਬੱਬੂ ਮਾਨ ਸਰੋਤਿਆਂ ਦਾ ਆਪਣੀ ਪਰਫਾਰਮੈਂਸ ਰਾਹੀਂ ਮਨੋਰੰਜਨ ਕਰਨਗੇ । ਆਪਣੇ ਬੇਬਾਕ ਸੁਭਾਅ ਲਈ ਜਾਣੇ ਜਾਂਦੇ ਬੱਬੂ ਮਾਨ ਆਪਣੇ ਵੀਡਿਓ ਅਕਸਰ ਸਾਂਝੇ ਕਰਦੇ ਰਹਿੰਦੇ ਨੇ ।ਆਪਣੇ ਗੀਤਾਂ ਅਤੇ ਵਿਦੇਸ਼ 'ਚ ਹੋਣ ਵਾਲੀ ਪਰਫਾਰਮੈਂਸ ਦੇ ਵੀਡਿਓ ਉਹ ਅਕਸਰ ਸਾਂਝੇ ਕਰਦੇ ਰਹਿੰਦੇ ਨੇ । ਬੱਬੂ ਮਾਨ ਇਸ ਲਾਈਵ ਕੰਸਰਟ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ ਅਤੇ ਉਹ ਆਪਣੇ ਫੈਨਸ ਨੂੰ ਵੱਡੀ ਗਿਣਤੀ 'ਚ ਇਸ ਲਾਈਵ ਕੰਸਰਟ ਦਾ ਹਿੱਸਾ ਬਣਨ ਲਈ ਪਹੁੰਚਣ ਦੀ ਆਪੀਲ ਕਰ ਰਹੇ ਨੇ । ਬੱਬੂ ਮਾਨ ਅਜਿਹੇ ਗਾਇਕ ਨੇ ਜਿਨ੍ਹਾਂ ਦੀ ਗਾਇਕੀ ਦਾ ਹਰ ਕੋਈ ਕਾਇਲ ਹੈ । babbu maan live show   ਜ਼ਮੀਨ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਦੀ ਗਾਇਕੀ 'ਚ ਜ਼ਿੰਦਗੀ ਦੇ ਹਰ ਪਹਿਲੂ 'ਤੇ ਚਾਨਣਾ ਪਾਇਆ ਜਾਂਦਾ ਹੈ । ਉਨ੍ਹਾਂ ਦੇ ਜ਼ਿਆਦਾਤਰ ਗੀਤਾਂ 'ਚ ਜ਼ਿੰਦਗੀ ਦੀ ਅਸਲੀਅਤ ਹੈ ਅਤੇ ਇਸ ਹਕੀਕਤ ਨੂੰ ਸਰੋਤਿਆਂ ਦਾ ਵੀ ਲਗਾਤਾਰ ਭਰਵਾਂ ਹੁੰਗਾਰਾ ਮਿਲਦਾ ਰਹਿੰਦਾ ਹੈ । ਪੰਜਾਬ,ਪੰਜਾਬੀਅਤ ਅਤੇ ਪੰਜਾਬੀਆਂ ਨਾਲ ਮੋਹ ਰੱਖਣ ਵਾਲੇ ਬੱਬੂ ਮਾਨ ਅਕਸਰ ਆਪਣੇ ਗੀਤਾਂ 'ਚ ਜਿੱਥੇ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦਾ ਗੁਣਗਾਣ ਕਰਦੇ ਨਜ਼ਰ ਆਉਂਦੇ ਨੇ ,ਉੱਥੇ ਹੀ ਕਿਰਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਵੀ ਆਪਣੇ ਗੀਤਾਂ ਦੇ ਜ਼ਰੀਏ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ  ਨੇ । ਉਨ੍ਹਾਂ ਦੇ ਗੀਤ ਰੀਲ ਲਾਈਫ ਦੇ ਖਿਆਲੀ ਪੁਲਾਅ ਨਹੀਂ ਬਲਕਿ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦੇ ਨੇ ।ਭਾਵੇਂ ਉਹ ਗੱਲ ਪੰਜਾਬ ਦੀ ਮੁੱਖ ਸਮੱਸਿਆ ਨਸ਼ਿਆਂ ਦੀ ਗੱਲ ਹੋਵੇ ਜਾਂ ਫਿਰ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਧਰਮ ਨਾਲ ਜੋੜਨ ਦੀ । ਹਰ ਤਰ੍ਹਾਂ ਦੇ ਗੀਤ ਗਾ ਕੇ ਉਨ੍ਹਾਂ ਨੇ ਸਰੋਤਿਆਂ ਨਾਲ ਅਜਿਹੀ ਸਾਂਝ ਪਾਈ ਕਿ ਸਰੋਤੇ ਵੀ ਉਨ੍ਹਾਂ ਦੇ ਹਰ ਗੀਤ ਨੂੰ ਬੜੇ ਹੀ ਗਹੁ ਨਾਲ ਸੁਣਦੇ ਨੇ । ਸੋ ਤੁਸੀਂ ਵੀ ਹੋ ਬੱਬੂ ਮਾਨ ਦੇ ਫੈਨ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਤੁਸੀਂ ਉਨ੍ਹਾਂ ਦੇ ਲਾਈਵ ਕੰਸਰਟ ਦਾ ਅਨੰਦ ਮਾਣ ਸਕਦੇ ਹੋ।

0 Comments
0

You may also like