ਲੈਸਟਰ 'ਚ ਬੱਬੂ ਮਾਨ ਦਾ ਸ਼ੋਅ ਰਿਹਾ ਕਾਮਯਾਬ ,ਬੱਬੂ ਮਾਨ ਨੇ ਕੇਕ ਕੱਟ ਕੇ ਮਨਾਇਆ ਜਸ਼ਨ 

written by Shaminder | October 09, 2018

ਬੱਬੂ ਮਾਨ ਨੇ ਆਪਣੇ ਵਿਦੇਸ਼ ਟੂਰ ਦੌਰਾਨ ਕਈ ਥਾਵਾਂ 'ਤੇ ਪਰਫਾਰਮ ਕੀਤਾ । ਲੈਸਟਰ 'ਚ ਸ਼ੋਅ ਕਰਨ  ਤੋਂ ਬਾਅਦ ਉਨ੍ਹਾਂ ਨੇ ਆਪਣੇ ਸ਼ੋਅ ਦੀ ਕਾਮਯਾਬੀ ਦਾ ਜਸ਼ਨ ਮਨਾਇਆ ਅਤੇ ਇਸ ਖੁਸ਼ੀ 'ਚ ਕੇਕ ਵੀ ਕੱਟਿਆ । ਇਸ ਦਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਵੀ ਸਾਂਝਾ ਕੀਤਾ ਹੈ । ਜਿਸ 'ਚ ਬੱਬੂ ਮਾਨ ਕੇਕ ਕੱਟਦੇ ਵਿਖਾਈ ਦੇ ਰਹੇ ਨੇ । ਉਨ੍ਹਾਂ ਨੇ ਕਿਹਾ ਕਿ ਕੇਕ ਕੱਟਣ ਦਾ ਜਿੰਮਾ ਮੇਰਾ ਹੈ ਜਦਕਿ ਕੇਕ ਖਾਣ ਦਾ ਜਿੰਮਾ ਗਿਆਨੀ ਦਾ ਹੈ । ਹੋਰ ਵੇਖੋ : ਰਾਤਾਂ ਦੇ ਰਾਹੀ ,ਸੜਕਾਂ ਨਾਲ ਯਾਰੀ ਹੈ ਬੱਬੂ ਮਾਨ ਦੀ ,ਕਿਵੇਂ ? ਵੇਖੋ ਵੀਡਿਓ https://www.instagram.com/p/BopxboZHF6j/?hl=en&taken-by=babbumaaninsta ਇਸ ਤੋਂ ਬਾਅਦ ਇਸ ਸ਼ੋਅ ਨੂੰ ਕਾਮਯਾਬ ਬਨਾਉਣ ਲਈ ਜੁਟੀ ਟੀਮ ਨਾਲ ਵੀ ਜਾਣ ਪਹਿਚਾਣ ਬੱਬੂ ਮਾਨ ਦੇ ਸਾਥੀਆਂ ਵੱਲੋਂ ਕਰਵਾਈ ਗਈ । ਬੱਬੂ ਮਾਨ ਦੇ ਸਾਥੀਆਂ ਨੇ ਕਿਹਾ ਕਿ ਇਸ ਸ਼ੋਅ ਨੂੰ ਕਾਮਯਾਬ ਬਨਾਉਣ ਲਈ ਖੰਡੇ ਭਾਜੀ ,ਡੈਬੀ ਜਿਨ੍ਹਾਂ ਨੇ ਪੂਰੀ ਟੀਮ ਦਾ ਸਾਥ ਦਿੱਤਾ ਜੋ ਕਿ ਤਕਨੀਕੀ ਟੀਮ ਦਾ ਕੰਮ ਵੇਖ ਰਹੇ ਸਨ ।ਤੁਲੀ ਜੀ ਜੋ ਇੰਗਲੈਂਡ ਦੇ ਸਭ ਤੋਂ ਵਧੀਆ ਪੀਆਰ 'ਚ ਗਿਣੇ ਜਾਂਦੇ ਨੇ ਉਨ੍ਹਾਂ ਨੇ ਵੀ ਸ਼ੋਅ ਦੀ ਕਾਮਯਾਬੀ ਲਈ ਬਹੁਤ ਕੰਮ ਕੀਤਾ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ "ਇੰਗਲੈਂਡ ਵਾਸੀਆਂ ਦਾ ਧੰਨਵਾਦ ਏਨਾ ਪਿਆਰ ਦੇਣ ਲਈ । ਗੁਰੂ ਮਹਾਰਾਜ ਤੁਹਾਨੂੰ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ"।ਉਨ੍ਹਾਂ ਨੇ ਅੱਗੇ ਲਿਖਿਆ ਕਿ ਮੇਰੀ ਯੂ.ਕੇ. ਦੀ ਟੀਮ ਨੂੰ ਪੂਰੇ ਟੂਰ ਦੀ ਕਾਮਯਾਬੀ ਲਈ ਵਧਾਈਆਂ । ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਪਿਛਲੇ ਕਈ ਦਿਨ੍ਹਾਂ ਤੋਂ ਯੂ.ਕੇ. ਟੂਰ 'ਤੇ ਹਨ ਅਤੇ ਉਹ ਕਈ ਥਾਵਾਂ 'ਤੇ ਪਰਫਾਰਮ ਕਰ ਰਹੇ ਨੇ ।ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਦੀ ਪਰਫਾਰਮੈਂਸ ਨੂੰ ਵੇਖਣ ਲਈ ਪੱਬਾਂ ਭਾਰ ਸਨ ਅਤੇ ਲੈਸਟਰ 'ਚ ਕਾਮਯਾਬ ਸ਼ੋਅ ਤੋਂ ਬੱਬੂ ਮਾਨ ਅਤੇ ਉਨ੍ਹਾਂ ਦੀ ਟੀਮ ਵੀ ਇਸ ਸਫਲਤਾ ਨੂੰ ਪੂਰਾ ਮਾਣ ਰਹੇ ਨੇ ।

0 Comments
0

You may also like