ਬੱਬੂ ਮਾਨ ਸਮਝਾ ਰਹੇ ਇਸ ਗਾਇਕਾ ਨੂੰ ਸੰਗੀਤ ਦੀਆਂ ਬਾਰੀਕੀਆਂ,ਵੇਖੋ ਵੀਡੀਓ

written by Shaminder | January 10, 2020

ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਸ਼ਿੱਪਰਾ ਗੋਇਲ ਦੇ ਗੀਤ ਦੀ ਰਿਕਾਰਡਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਸ਼ਿੱਪਰਾ ਗੋਇਲ ਨੂੰ ਗਾਉਣ ਦਾ ਤਰੀਕਾ ਸਮਝਾ ਰਹੇ ਨੇ ਕਿ ਲਫ਼ਜ਼ਾਂ ਨੂੰ ਕਿਸ ਤਰ੍ਹਾਂ ਬੋਲਣਾ ਹੈ ।ਬੱਬੂ ਮਾਨ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਆਵਾਜ਼ 'ਚ ਲੈਅ ਲਿਆਉਣੀ ਹੈ ।
[embed]https://www.instagram.com/p/B7Gg_KTAh4_/[/embed]
ਸ਼ਿੱਪਰਾ ਗੋਇਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਹੀ ਉਨ੍ਹਾਂ ਦਾ ਗੀਤ ਰਿਲੀਜ਼ ਹੋਇਆ ਹੈ 'ਸਾਹ ਚੱਲਦੇ',ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ 'ਤੇ ਕੰਮ ਕਰ ਰਹੇ ਹਨ । ਬੱਬੂ ਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਇੰਡਸਟਰੀ ਦੇ ਉਸਤਾਦ ਮੰਨੇ ਜਾਣ ਵਾਲੇ ਇਸ ਗਾਇਕ ਨੇ ਪੰਜਾਬੀ ਇੰਡਸਟਰੀ ਨੂੰ ਅਜਿਹੇ ਹਿੱਟ ਗੀਤ ਦਿੱਤੇ ਹਨ ਜੋ ਕਿ ਸਰੋਤਿਆਂ ਦੀ ਪਹਿਲੀ ਪਸੰਦ ਹਨ।
[embed]https://www.instagram.com/p/B7BcYpjno9U/[/embed]
ਪਿੰਡ ਪਹਿਰਾ ਲੱਗਦਾ,ਸੱਜਣ ਰੁਮਾਲ ਦੇ ਗਿਆ,ਦਿਲ ਤਾਂ ਪਾਗਲ ਹੈ,ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ,ਮੈਂ ਰੋ ਕੇ ਰਾਤ ਗੁਜ਼ਾਰ ਲਈ,ਸਾਉਣ ਦੀ ਝੜੀ,ਕਬਜ਼ਾ ਲੈਣਾ ਏ ਅਜਿਹੇ ਗੀਤ ਹਨ ਜੋ ਅੱਜ ਵੀ ਸਰੋਤਿਆਂ ਦੀ ਜ਼ੁਬਾਨ 'ਤੇ ਚੜੇ ਹੋਏ ਹਨ ।ਗਾਇਕੀ ਦੇ ਨਾਲ-ਨਾਲ ਬੱਬੂ ਮਾਨ ਅਦਾਕਾਰੀ ਦੇ ਖੇਤਰ 'ਚ ਵੀ ਲਗਾਤਾਰ ਆਪਣਾ ਕਮਾਲ ਦਿਖਾ ਰਹੇ ਨੇ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ਦੇ ਚੁੱਕੇ ਹਨ ।
 

0 Comments
0

You may also like