ਜਦੋਂ ਜਾਗ ਪਿਆ ਬੱਬੂ ਮਾਨ ਦੇ ਦਿਲ ਦਾ ਬੱਚਾ ,ਵੇਖੋ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਗਿਆ ਵੀਡਿਓ 

Written by  Shaminder   |  August 31st 2018 10:17 AM  |  Updated: August 31st 2018 10:17 AM

ਜਦੋਂ ਜਾਗ ਪਿਆ ਬੱਬੂ ਮਾਨ ਦੇ ਦਿਲ ਦਾ ਬੱਚਾ ,ਵੇਖੋ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਗਿਆ ਵੀਡਿਓ 

'ਦਿਲ ਤੋ ਬੱਚਾ ਹੈ' ਜੀ ਹਾਂ ਇਨਸਾਨ ਭਾਵੇਂ ਕਿੰਨਾ ਵੀ ਵੱਡਾ ਹੋ ਜਾਵੇ ਪਰ ਉਸ ਦੇ ਦਿਲ 'ਚ ਕਿਤੇ ਨਾ ਕਿਤੇ ਕੋਈ ਉਹ ਬਚਪਨ ਅਤੇ ਬੱਚਾ ਛਿਪਿਆ ਹੁੰਦਾ ਹੈ । ਹੁਣ ਸਾਡੇ ਪ੍ਰਸਿੱਧ ਅਦਾਕਾਰ ਅਤੇ ਪੰਜਾਬੀ ਗਾਇਕ Singer ਬੱਬੂ ਮਾਨ Babbu Mann ਨੂੰ ਹੀ ਲੈ ਲਉ। ਜੋ ਏਨੀਂ ਦਿਨੀਂ ਵਿਦੇਸ਼ 'ਚ ਆਪਣੇ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਨੇ । ਪਰ ਆਪਣੇ ਇਸ ਰੁੱਝੇ ਹੋਏ ਸਮੇਂ 'ਚ ਕੁਝ ਸਮਾਂ ਕੱਢ ਕੇ ਬੱਬੂ ਮਾਨ ਘੁੰਮਣ ਫਿਰਨ ਲਈ ਵੀ ਨਿਕਲ ਪੈਂਦੇ ਨੇ ।

https://www.instagram.com/p/BmzV1fChrRB/?hl=en&taken-by=thebabbumaan9

ਕੁਝ ਦਿਨ ਪਹਿਲਾਂ ਵੀ ਉਹ ਅਮਰੀਕਾ ਦੀ ਇੱਕ ਸੜ੍ਹਕ 'ਤੇ ਹੀ ਡਿਨਰ ਦਾ ਲੁਤਫ ਉਠਾਉਂਦੇ ਨਜ਼ਰ ਆਏ ਸਨ । ਆਪਣੇ ਵਿਦੇਸ਼ ਟੂਰ ਦੌਰਾਨ ਜਦੋਂ ਉਹ ਇੱਕ ਥਾਂ 'ਤੇ ਘੁੰਮਣ ਲਈ ਨਿਕਲੇ ਤਾਂ ਬੱਚਿਆਂ ਨੂੰ ਵੀਡਿਓ ਗੇਮ ਖੇਡਦੇ ਹੋਏ ਵੇਖ ਕੇ ਉਨ੍ਹਾਂ ਅੰਦਰਲਾ ਬੱਚਾ ਜਾਗ ਪਿਆ ਅਤੇ ਉਹ ਵੀ ਵੀਡਿਓ ਗੇਮ ਖੇਡਣ ਲੱਗ ਪਏ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਵੀਡਿਓ ਸਾਂਝਾ ਕੀਤਾ ਹੈ ।

ਇਸ ਵੀਡਿਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਚਾਹੁਣ ਵਾਲੇ ਵੀ ਇਸ ਵੀਡਿਓ ਨੂੰ ਪਸੰਦ ਕਰ ਰਹੇ ਨੇ ।ਆਪਣੇ ਬੇਬਾਕ ਅਤੇ ਖੁਲ੍ਹੇ ਸੁਭਾਅ ਲਈ ਜਾਣੇ ਜਾਂਦੇ ਬੱਬੂ ਮਾਨ ਆਪਣੇ ਦੇਸੀ ਅੰਦਾਜ਼ ਲਈ ਜਾਣੇ ਜਾਂਦੇ ਨੇ ਅਤੇ ਉਨ੍ਹਾਂ ਦੇ ਇਸ ਦੇਸੀ ਅੰਦਾਜ਼ ਦੇ ਲੋਕ ਵੀ ਕਾਇਲ ਨੇ ।ਉਹ ਆਪਣੇ ਸ਼ੋਅ ਦੌਰਾਨ ਵੀ ਦੇਸੀ ਅੰਦਾਜ਼ 'ਚ ਅਕਸਰ ਦਿੱਸ ਜਾਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network