ਬੱਬੂ ਮਾਨ ਨੇ ਕਾਲਜ ਸਮੇਂ ਦੀਆਂ ਯਾਦਾਂ ਕੀਤੀਆਂ ਸਾਂਝੀਆਂ,ਪੁਰਾਣੀ ਡਾਇਰੀ ਚੋਂ ਕੁਝ ਗੀਤ ਸੁਣਾਏ,ਵੀਡੀਓ ਕੀਤਾ ਸਾਂਝਾ  

written by Shaminder | January 06, 2020

ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੀ ਸ਼ਾਇਰੀ ਸੁਣਾ ਰਹੇ ਹਨ , ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਪੁਰਾਣੀ ਡਾਇਰੀ" ਲਿਖੇ ਕਾਲਜ ਟਾਈਮ ਦੇ,ਰਜਿਸਟਰ ਕਰਵਾਏ 2004 'ਚ ਗਾਏ 2019 'ਚ । ਇਸ ਦੇ ਨਾਲ ਉਨ੍ਹਾਂ ਨੇ ਕੁਝ ਸੱਤਰਾਂ ਵੀ ਆਪਣੇ ਗੀਤਾਂ ਦੀਆਂ ਸਾਂਝੀਆਂ ਕੀਤੀਆਂ ਹਨ । ਹੋਰ ਵੇਖੋ:ਬੱਬੂ ਮਾਨ ਨੇ ਨਵੇਂ ਸਾਲ ‘ਤੇ ਦਿੱਤਾ ਸਰੋਤਿਆਂ ਨੂੰ ਖ਼ਾਸ ਤੋਹਫ਼ਾ ਨਵੇਂ ਗੀਤ ‘ਸਨੈਪਚੈਟ’ ਨੂੰ ਮਿਲ ਰਿਹਾ ਹੁੰਗਾਰਾ https://www.instagram.com/p/B623tMxg8Ib/ "ਅਜੇ ਲਿਖਿਆ ਕਿੱਥੇ ਆ,ਅਜੇ ਗਾਇਆ ਕਿੱਥੇ ਏ। ਅਜੇ ਸ਼ੁਰੂਆਤ ਮੇਰੀ ਨੱਕਾ ਲਾਇਆ ਕਿੱਥੇ ਏ। ਸੁੱਖ ਵੰਡਣੇ ਆ ਜੱਗ ਨੂੰ,ਸਾਰੇ ਦੁੱਖ ਲੈਣੇ ਏ। ਅਜੇ ਰੁੱਸਿਆ ਸੱਜਣ ਮੈਂ ਮਨਾਇਆ ਕਿੱਥੇ ਏ….ਬੇਈਮਾਨ"। ਉਨ੍ਹਾਂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਬੱਬੂ ਮਾਨ ਨੇ ਹਾਲ 'ਚ ਹੀ ਇੱਕ ਤੋਂ ਬਾਅਦ ਇੱਕ ਗੀਤ ਕੱਢੇ ਹਨ । https://www.instagram.com/p/B6qAvbvgyPA/ ਜਿਸ 'ਚ ਕਲਿੱਕਾਂ,ਛਰਾਟਾ,ਸਪੇਰਾ ਸਣੇ ਕਈ ਗੀਤ ਸ਼ਾਮਿਲ ਹਨ ।ਬੱਬੂ ਮਾਨ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਡਾਇਰੀ 'ਚ ਲਿਖੇ ਆਪਣੇ ਗੀਤ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕੀਤੇ ਹਨ । https://www.instagram.com/p/B6yKg_JAmWq/ ਬੱਬੂ ਮਾਨ ਲੰਮੇ ਅਰਸੇ ਤੋਂ ਪੰਜਾਬੀ ਇੰਡਸਟਰੀ ਨੂੰ ਆਪਣੇ ਗੀਤਾਂ ਨਾਲ ਨਵਾਜ਼ ਰਹੇ ਹਨ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਲੰਮੀ ਹੈ । ਸੋਸ਼ਲ ਮੀਡੀਆ 'ਤੇ ਉਹ ਅਕਸਰ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।

0 Comments
0

You may also like