ਬੱਬੂ ਮਾਨ ਨੇ ਸ਼ੇਅਰ ਕੀਤੀਆਂ ਕਿਸਾਨ ਪ੍ਰਦਰਸ਼ਨ ਤੋਂ ਕਿਸਾਨਾਂ ਦੇ ਜਜ਼ਬੇ ਨੂੰ ਬਿਆਨ ਕਰਦੀਆਂ ਤਸਵੀਰਾਂ

Written by  Lajwinder kaur   |  December 07th 2020 12:48 PM  |  Updated: December 07th 2020 12:48 PM

ਬੱਬੂ ਮਾਨ ਨੇ ਸ਼ੇਅਰ ਕੀਤੀਆਂ ਕਿਸਾਨ ਪ੍ਰਦਰਸ਼ਨ ਤੋਂ ਕਿਸਾਨਾਂ ਦੇ ਜਜ਼ਬੇ ਨੂੰ ਬਿਆਨ ਕਰਦੀਆਂ ਤਸਵੀਰਾਂ

ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਬੱਬੂ ਮਾਨ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ । ਉਹ ਕਿਸਾਨ ਦੇ ਦਿੱਲੀ ਪ੍ਰਦਰਸ਼ਨ ‘ਚ ਵੀ ਨਜ਼ਰ ਆਏ । ਇਸ ਤੋਂ ਇਲਾਵਾ ਉਹ ਕਿਸਾਨੀ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ ।

babbu maan song sardar bolda  ਹੋਰ ਪੜ੍ਹੋ : ਗੁਰੀ ਤੇ ਜੱਸ ਮਾਣਕ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਕਿਸਾਨ ਪ੍ਰਦਰਸ਼ਨ ‘ਚ, ਸਬਜ਼ੀ ਦੀ ਸੇਵਾ ਨਿਭਾਉਂਦੇ ਹੋਏ ਆਏ ਨਜ਼ਰ

ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਸਾਨਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਇੱਕ ਤਸਵੀਰਾਂ ਦਾ ਕੋਲਾਜ ਸ਼ੇਅਰ ਕੀਤਾ ਹੈ । ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ-  ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ । ਇਸ ਪੋਸਟ ਉੱਤੇ ਦਰਸ਼ਕ ਵੀ ਕਮੈਂਟ ਕਰਕੇ ਕਿਸਾਨਾਂ ਦੇ ਜਜ਼ਬੇ ਤੇ ਹੌਸਲੇ ਨੂੰ ਸਲਾਮ ਕਰ ਰਹੇ ਨੇ ।

inside pic of babbu mann

ਜੇ ਗੱਲ ਕਰੀਏ ਦਿੱਲੀ ‘ਚ ਕੀਤੇ ਜਾ ਰਹੇ ਕਿਸਾਨ ਪ੍ਰਦਰਸ਼ਨ ਦੀ ਤਾਂ ਉਹ ਆਪਣੇ 12ਵੇਂ ਦਿਨ ‘ਚ ਪਹੁੰਚ ਗਿਆ ਹੈ । ਕਿਸਾਨਾਂ ਦੇ ਹੱਕਾਂ ਦੇ ਲਈ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਵੀ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ । ਜਿਸ ਕਰਕੇ ਇਹ ਮੁੱਦਾ ਹੁਣ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਿਆ ਹੈ ।

babbu mann pic

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network