ਬੱਬੂ ਮਾਨ ਦੀ ਕਲਮ ‘ਚੋਂ ਨਿਕਲੀਆਂ ਇਹ ਗੱਲਾਂ ਛੂਹ ਰਹੀਆਂ ਨੇ ਫੈਨਜ਼ ਦੇ ਦਿਲਾਂ ਨੂੰ, ਕਮੈਂਟਸ ਕਰਕੇ ਕਰ ਰਹੇ ਨੇ ਤਾਰੀਫ਼ਾਂ

Written by  Lajwinder kaur   |  May 28th 2020 03:18 PM  |  Updated: May 28th 2020 03:18 PM

ਬੱਬੂ ਮਾਨ ਦੀ ਕਲਮ ‘ਚੋਂ ਨਿਕਲੀਆਂ ਇਹ ਗੱਲਾਂ ਛੂਹ ਰਹੀਆਂ ਨੇ ਫੈਨਜ਼ ਦੇ ਦਿਲਾਂ ਨੂੰ, ਕਮੈਂਟਸ ਕਰਕੇ ਕਰ ਰਹੇ ਨੇ ਤਾਰੀਫ਼ਾਂ

ਪੰਜਾਬੀ ਗਾਇਕ ਬੱਬੂ ਮਾਨ ਜਿਨ੍ਹਾਂ ਦੀ ਲੰਮੀ ਚੌੜੀ ਕੱਟੜ ਫੈਨ ਲਿਸਟ ਹੈ । ਉਨ੍ਹਾਂ ਨੂੰ ਦੇਸ਼-ਵਿਦੇਸ਼ ‘ਚ ਵੱਸਦੇ ਪੰਜਾਬੀਆਂ ਵੱਲੋਂ ਖੂਬ ਪਿਆਰ ਅਤੇ ਸਤਿਕਾਰ ਮਿਲਦਾ ਹੈ । ਬੱਬੂ ਮਾਨ ਦੀ ਇੱਕ ਝਲਕ ਪਾਉਣ ਲਈ ਲੋਕੀਂ ਲੰਮੀਆਂ ਲੰਮੀਆਂ ਲਾਈਨਾਂ ਚ ਖੜ੍ਹੇ ਨਜ਼ਰ ਆਉਂਦੇ ਨੇ । ਬੱਬੂ ਮਾਨ ਦੇ ਅਖਾੜਿਆਂ ਦਾ ਇਕੱਠ ਦੱਸਦਾ ਹੈ ਕਿ ਲੋਕੀਂ ਕਿੰਨਾ ਪਿਆਰ ਕਰਦੇ ਨੇ ਆਪਣੇ ਪਸੰਦੀਦਾ ਗਾਇਕਾ ਬੱਬੂ ਮਾਨ ਨੂੰ । ਉਧਰ  ਬੱਬੂ ਮਾਨ ਵੀ ਆਪਣੇ ਫੈਨਜ਼ ਨੂੰ ਖੂਬ ਪਿਆਰ ਦਿੰਦੇ ਨੇ ਤੇ ਜਦੋਂ ਵੀ ਉਹ ਸਟੇਜ ਪਰਫਾਰਮਸ ਜਾਂ ਕਿਸੇ ਵੀਡੀਓ ਰਾਹੀਂ ਆਪਣੇ ਦਰਸ਼ਕਾਂ ਦੇ ਨਾਲ ਰੁਬਰੂ ਹੁੰਦੇ ਨੇ ਤਾਂ ਉਹ ਹਮੇਸ਼ਾ ਇਹੀ ਕਹਿੰਦੇ ਨੇ ਮੈਂ ਬੱਬੂ ਤੁਸੀਂ ਮੇਰਾ ਮਾਣ ।

ਆਪਣੇ ਪ੍ਰਸ਼ੰਸਕਾਂ ਦੇ ਲਈ ਉਨ੍ਹਾਂ ਨੇ ਖ਼ਾਸ ਪੋਸਟ ਇੰਸਟਾਗ੍ਰਾਮ ਅਕਾਉਂਟ ਉੱਤੇ ਪਾਈ ਹੈ । ਉਨ੍ਹਾਂ ਨੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜਿਸ ‘ਚ ਉਨ੍ਹਾਂ ਵੱਲੋਂ ਲਿਖਿਆਂ ਗੱਲਾਂ ਨਜ਼ਰ ਆ ਰਹੀਆਂ ਨੇ । ਉਨ੍ਹਾਂ ਨੇ ਨਾਲ ਕੈਪਸ਼ਨ ‘ਚ ਆਪਣੇ ਪ੍ਰਸ਼ੰਸਕਾਂ ਲਈ ਲਿਖਿਆ ਹੈ, ‘ਇੱਕ ਦੁਆ ਮੇਰੇ ਫੈਨਜ਼ ਲਈ...

ਲਵ ਯੂ ਤੁਹਾਨੂੰ ਸਾਰਿਆਂ ਨੂੰ...

ਹਰ ਚੀਜ਼ ਤੁਹਾਡੀ ਦਿੱਤੀ ਹੋਈ ਕਰਜ਼ਈ ਹੈ ਹਰ ਸਾਹ ਮੇਰਾ,

ਮੈਂ ਕੱਲਾ ਕਿੱਥੇ ਕਾਬਿਲ ਸੀ ਤੁਸੀਂ ਬਣਾਇਆ ਰਾਹ ਮੇਰਾ..

ਮੈਂ ਪੁੱਤ ਪੰਜਾਬੀ ਮਾਂ ਦਾ ਹਾਂ ਬਖ਼ਸ਼ਿਓ ਜੇ ਕੋਈ ਗੁਨਾਹ ਮੇਰਾ,

ਇੱਕ ਸਕੇ ਭਰਾ ਦੀ ਕਮੀ ਸੀ ਮੇਹਰਬਾਨ ਹੋਇਆ ਖ਼ੁਦਾ ਮੇਰਾ..

ਅੱਜ ਲੱਖਾਂ ਮੇਰੀਆਂ ਭੈਣਾਂ ਨੇ ਤੇ ਕਈ ਕਰੋੜ ਭਰਾ ਮੇਰਾ..’

ਉਨ੍ਹਾਂ ਦੀ ਇਸ ਪੋਸਟ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਕਮੈਂਟਸ ਰਾਹੀਂ ਪ੍ਰਸ਼ੰਸਕ ਆਪਣਾ ਪਿਆਰ ਉਸਤਾਦ ਬੱਬੂ ਮਾਨ ਲਈ ਜ਼ਾਹਿਰ ਕਰ ਰਹੇ ਨੇ ।

ਬੱਬੂ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰੱਬ ਨਾ ਕਰੇ, ਮਿੱਤਰਾਂ ਦੀ ਛੱਤਰੀ, ਦਿਲ ਤਾਂ ਪਾਗਲ ਹੈ, ਓਹੀ ਚੰਨ ਓਹੀ ਰਾਤਾਂ, ਟਰਾਲਾ, ਪੱਕੀ ਕਣਕ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ‘ਚ ਵੀ ਵਾਹ ਵਾਹੀ ਖੱਟ ਚੁੱਕੇ ਨੇ । ਉਹ ਬਹੁਤ ਜਲਦ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ‘ਸੁੱਚਾ ਸੂਰਮਾ’ ਟਾਈਟਲ ਹੇਠ ਬਣੀ ਪੰਜਾਬੀ ਫ਼ਿਲਮ ‘ਚ ਬੱਬੂ ਮਾਨ ਲੀਡ ਰੋਲ ‘ਚ ਨਜ਼ਰ ਆਉਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network