ਬੱਬੂ ਮਾਨ ਨੇ ਖੇਤ ਤੋਂ ਸ਼ੇਅਰ ਕੀਤੀ ਤਸਵੀਰ, ਲੋਕਾਂ ਨੂੰ ਰੁੱਖ ਲਗਾਉਣ ਦੀ ਕੀਤੀ ਬੇਨਤੀ

written by Lajwinder kaur | October 10, 2022 04:04pm

Babbu Maan Video: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਬੱਬੂ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਪੋਸਟਾਂ ਰਾਹੀਂ ਲੋਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਹਾਲ ਹੀ 'ਚ ਗਾਇਕ ਨੇ ਆਪਣੇ ਖੇਤ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜਿਸ 'ਚ ਉਹ ਪਪੀਤੇ ਦੇ ਰੁੱਖ ਨਾਲ ਨਜ਼ਰ ਆ ਰਹੇ ਨੇ ਤੇ ਪੱਕੇ ਹੋਏ ਪਪੀਤੇ ਵੀ ਦਿਖਾ ਰਹੇ ਹਨ।

ਹੋਰ ਪੜ੍ਹੋ : ਏਅਰਪੋਰਟ ‘ਤੇ ਸਖ਼ਸ਼ ਨੇ ਸ਼ਹਿਨਾਜ਼ ਗਿੱਲ ਨਾਲ ਕਰ ਦਿੱਤੀ ਅਜਿਹੀ ਹਰਕਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

babbu maan image image source Instagram

ਬੱਬੂ ਮਾਨ ਨੇ ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਇੱਕ ਛੋਟੀ ਜਿਹੀ ਵੀਡੀਓ ਦੇ ਰੂਪ ਵਿੱਚ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਖੇਤ ‘ਚ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਮਾਨ ਨੇ ਫ਼ੈਨਜ਼ ਨੂੰ ਖਾਸ ਸੰਦੇਸ਼ ਵੀ ਦਿੱਤਾ ਹੈ।

babbu maan new video image source Instagram

ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- "ਆਓ ਰੁੱਖ ਲਗਾਈਏ, ਫਲ ਖਾਈਏ ਤੇ ਫਲ ਖਵਾਈਏ...ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ"। ਇਸ ਵੀਡੀਓ 'ਚ ਬੱਬੂ ਮਾਨ ਦਾ ਵਾਈਸ ਓਵਰ ਵੀ ਸੁਣਨ ਨੂੰ ਮਿਲ ਰਿਹਾ ਹੈ। ਜਿਸ ‘ਚ ਉਹ ਕਹਿ ਰਹੇ ਨੇ ਆਪਣੇ ਹੱਥੀਂ ਰੁੱਖ ਲਗਾਉਣ ਤੇ ਉਹਦੇ ਫਲ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ...ਪ੍ਰਦੇਸਾਂ ‘ਚ ਵੱਸਦੇ ਸੱਜਣਾਂ ਨੂੰ ਆਪਣਾ ਪਿੰਡ ਪਿਆਰਾ ਹੁੰਦਾ ਹੈ’।

babbu maan image source Instagram

ਬੱਬੂ ਮਾਨ ਜੋ ਕਿ ਸਮੇਂ-ਸਮੇਂ ਉੱਤੇ ਆਪਣੇ ਸਿੰਗਲ ਤੇ ਡਿਊਟ ਗੀਤ ਲੈ ਆਉਂਦੇ ਰਹਿੰਦੇ ਹਨ। ਫੈਨਜ਼ ਵੀ ਬੱਬੂ ਮਾਨ ਦੀ ਇੱਕ ਝਲਕ ਪਾਉਂਣ ਲਈ ਬੇਤਾਬ ਰਹਿੰਦੇ ਹਨ।

 

View this post on Instagram

 

A post shared by Babbu Maan (@babbumaaninsta)

You may also like