ਬੱਬੂ ਮਾਨ ਨੇ ਨਵੇਂ ਸਾਲ 'ਤੇ ਦਿੱਤਾ ਸਰੋਤਿਆਂ ਨੂੰ ਖ਼ਾਸ ਤੋਹਫ਼ਾ ਨਵੇਂ ਗੀਤ 'ਸਨੈਪਚੈਟ' ਨੂੰ ਮਿਲ ਰਿਹਾ ਹੁੰਗਾਰਾ

written by Shaminder | January 03, 2020

ਬੱਬੂ ਮਾਨ ਨੇ ਸਾਲ 2020 ਦੀ ਸ਼ੁਰੂਆਤ ਆਪਣੇ ਨਵੇਂ ਗੀਤ ਦੇ ਨਾਲ ਕੀਤੀ ਹੈ । ਜੀ ਹਾਂ ਉਨ੍ਹਾਂ ਨੇ ਸਨੈਪਚੈਟ ਨਾਂਅ ਦੇ ਟਾਈਟਲ ਹੇਠ ਗੀਤ ਕੱਢਿਆ ਹੈ । ਜਿਸ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਨੇ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ । ਸਵੈਗ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੁੰ ਰਿਲੀਜ਼ ਕੀਤਾ ਗਿਆ ਹੈ ।ਇਹ ਗੀਤ 'ਆਹ ਚੱਕ 2020 ਐਲਬਮ ਦਾ ਗੀਤ ਹੈ । ਹੋਰ ਵੇਖੋ:ਬੱਬੂ ਮਾਨ ਦੇ ਗੀਤ ‘ਲਾਂਘੇ’ ਦਾ ਵੀਡੀਓ ਹੋਇਆ ਰਿਲੀਜ਼,ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਆਡੀਓ ਆਇਆ ਸੀ ਸਾਹਮਣੇ https://www.instagram.com/p/B6yKg_JAmWq/ ਇਸ ਗੀਤ ਨੁੰ ਬੱਬੂ ਮਾਨ ਨੇ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਆਪਣੇ ਸਰੋਤਿਆਂ ਲਈ ਖ਼ਾਸ ਤੌਰ 'ਤੇ ਗਾਇਆ ਹੈ । ਬੱਬੂ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਬੱਬੂ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀਂ ਹੀ ਉਨ੍ਹਾਂ ਦਾ ਗੀਤ 'ਕਲਿੱਕਾਂ' ਵੀ ਆਇਆ ਸੀ । https://www.instagram.com/p/B6seFBtAOXw/ ਜਿਸ ਨੂੰ ਕਿ ਸਰੋਤਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਗੀਤ ਸਪੇਰਾ,ਛਰਾਟਾ ਸਣੇ ਹੋਰ ਕਈ ਗੀਤ ਕੱਢੇ ਹਨ । https://www.instagram.com/p/B54mkF0g4Kk/ ਇਸ ਦੇ ਨਾਲ ਹੀ ਧਾਰਮਿਕ ਗੀਤ 'ਲਾਂਘਾ' ਵੀ ਕੱਢਿਆ ਸੀ ।ਇਹ ਗੀਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ ।ਬੱਬੂ ਮਾਨ ਅਜਿਹੇ ਗਾਇਕ ਹਨ ਜਿਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਸੋਸ਼ਲ ਮੀਡੀਆ 'ਤੇ ਉਹ ਬਹੁਤ ਹੀ ਘੱਟ ਐਕਟਿਵ ਹੁੰਦੇ ਹਨ ।

0 Comments
0

You may also like