ਮੈਂਡੀ ਤੱਖਰ ਦੀ ਫੇਕ ਵੀਡੀਓ ਨੂੰ ਲੈ ਕੇ ਬੱਬੂ ਮਾਨ ਨੇ ਕਹੀ ਵੱਡੀ ਗੱਲ, ਇੰਸਟਾਗ੍ਰਾਮ ਤੇ ਪੋਸਟ ਕੀਤੀ ਸਾਂਝੀ

Written by  Rupinder Kaler   |  September 02nd 2020 05:28 PM  |  Updated: September 02nd 2020 05:28 PM

ਮੈਂਡੀ ਤੱਖਰ ਦੀ ਫੇਕ ਵੀਡੀਓ ਨੂੰ ਲੈ ਕੇ ਬੱਬੂ ਮਾਨ ਨੇ ਕਹੀ ਵੱਡੀ ਗੱਲ, ਇੰਸਟਾਗ੍ਰਾਮ ਤੇ ਪੋਸਟ ਕੀਤੀ ਸਾਂਝੀ

ਮੈਂਡੀ ਤੱਖਰ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ ਕਿਉਂਕਿ ਸੋਸਲ ਮੀਡੀਆ ‘ਤੇ ਉਹਨਾਂ ਦੀ ਫੇਕ ਅਸ਼ਲੀਲ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ । ਜਿਸ ਨੂੰ ਲੈ ਕੇ ਮੈਂਡੀ ਨੇ ਵੀ ਸ਼ਰਾਰਤੀ ਅਨਸਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਭ ਦੇ ਚਲਦੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਮੈਂਡੀ ਤੱਖਰ ਨੂੰ ਵੱਡੀ ਸੁਪੋਰਟ ਮਿਲੀ ਰਹੀ ਹੈ। ਗਾਇਕ ਬੱਬੂ ਮਾਨ ਨੇ ਵੀ ਮੈਂਡੀ ਤੱਖਰ ਦੀ ਸੁਪੋਰਟ ਕਰਦਿਆਂ ਇਕ ਸਟੋਰੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ’ਚ ਬੱਬੂ ਮਾਨ ਲਿਖਦੇ ਹਨ, ‘ਮੈਂਡੀ ਤੱਖਰ ਬਹੁਤ ਚੰਗੀ ਆਰਟਿਸਟ ਹੈ, ਪਿਛਲੇ ਦਿਨੀਂ ਕਿਸੇ ਨੇ ਫੇਕ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।

https://www.instagram.com/p/CDlpTFCDuWI/

ਉਨ੍ਹਾਂ ਨੇ ਸਾਡੇ ਨਾਲ ‘ਏਕਮ’ ਫ਼ਿਲਮ ’ਚ ਕੰਮ ਕੀਤਾ, ਬੜੀ ਫ਼ਕੀਰ ਬਿਰਤੀ ਦੀ ਕਲਾਕਾਰ ਹੈ। ਆਓ ਇਨ੍ਹਾਂ ਚੀਜ਼ਾਂ ਤੋਂ ਕਿਨਾਰਾ ਕਰੀਏ, ਅੱਛੇ ਸਮਾਜ ਦੀ ਸਿਰਜਣਾ ਕਰੀਏ। ਸਮਾਜਿਕ ਮੀਡੀਆ ਨੂੰ ਚੰਗੇ ਕੰਮ ਲਈ ਵਰਤੀਏ ਤੇ ਬਹੁਤਾ ਵਕਤ ਕਿਤਾਬਾਂ ਪੜ੍ਹਨ ’ਚ ਗੁਜ਼ਾਰੀਏ। ਆਓ ਹੱਕ ਸੱਚ ਦੀ ਗੱਲ ਕਰੀਏ ।’ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬੱਬੂ ਮਾਨ ਤੋਂ ਪਹਿਲਾਂ ਹੋਰ ਕਈ ਕਲਾਕਾਰਂ ਨੇ ਮੈਂਡੀ ਤੱਖਰ ਦੀ ਸੁਪੋਰਟ ’ਚ ਪੋਸਟਾਂ ਪਾਈਆਂ ਸਨ।

ਕਰਨ ਔਜਲਾ, ਸਿੱਧੂ ਮੂਸੇਵਾਲਾ, ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਹੋਰ ਕਈ ਕਲਾਕਾਰਾਂ ਵਲੋਂ ਮੈਂਡੀ ਤੱਖਰ ਦੀ ਸੁਪੋਰਟ ’ਚ ਪੋਸਟਾਂ ਪਾਈਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਮੈਂਡੀ ਵਲੋਂ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝੀਆਂ ਵੀ ਕੀਤਾ ਗਿਆ ਹੈ।

https://www.instagram.com/p/CCMDDyjjXoL/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network