ਬੱਬੂ ਮਾਨ ਦੇ ਗੀਤ ‘ਮਿੱਤਰਾਂ ਦੀ ਛੱਤਰੀ’ ਨੇ ਹਾਸਿਲ ਕੀਤੇ ‘100 ਮਿਲੀਅਨ’ ਵਿਊਜ਼, ਫੈਨਜ਼ ਦੇ ਰਹੇ ਨੇ ਵਧਾਈਆਂ

Written by  Lajwinder kaur   |  June 11th 2020 03:33 PM  |  Updated: June 11th 2020 03:33 PM

ਬੱਬੂ ਮਾਨ ਦੇ ਗੀਤ ‘ਮਿੱਤਰਾਂ ਦੀ ਛੱਤਰੀ’ ਨੇ ਹਾਸਿਲ ਕੀਤੇ ‘100 ਮਿਲੀਅਨ’ ਵਿਊਜ਼, ਫੈਨਜ਼ ਦੇ ਰਹੇ ਨੇ ਵਧਾਈਆਂ

ਪੰਜਾਬੀ ਗਾਇਕ ਬੱਬੂ ਮਾਨ ਇੱਕ ਵਾਰ ਫਿਰ ਤੋਂ ਚਰਚਾ ‘ਚ ਨੇ । ਜੀ ਹਾਂ ਉਨ੍ਹਾਂ ਦਾ ਸਾਲ 2005 ਆਇਆ ਗੀਤ ‘ਮਿੱਤਰਾਂ ਦੀ ਛੱਤਰੀ’ ਇੱਕ ਵਾਰ ਫਿਰ ਤੋਂ ਵਾਹ-ਵਾਹੀ ਖੱਟ ਰਿਹਾ ਹੈ । ਇਹ ਗੀਤ ਉਨ੍ਹਾਂ ਦੀ ਸੁਪਰ ਹਿੱਟ ਐਲਬਮ ‘ਪਿਆਸ’ ‘ਚੋਂ ਸੀ । ਉਸ ਸਮੇਂ ਵੀ ਵੱਡੀ ਗਿਣਤੀ ‘ਚ ਇਸ ਐਲਬਮ ਦੀਆਂ ਸੀਡੀਆਂ ਵਿਕੀਆਂ ਸੀ । ਇਸ ਗੀਤ ਨੂੰ ਸਾਲ 2012 ‘ਚ ਟੀ-ਸੀਰੀਜ਼ ਨੇ ਆਪਣੇ ਯੂਟਿਊਬ ਚੈਨਲ ਉੱਤੇ ਅਪਲੋਡ ਕੀਤਾ ਸੀ । ਅੱਠ ਸਾਲਾਂ ਤੋਂ ਲੋਕਾਂ ਵੱਲੋਂ ਦਿੱਤਾ ਪਿਆਰ ਅੱਜ 100 ਮਿਲੀਅਨ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ । ਫੈਨਜ਼ ਸੋਸ਼ਲ ਮੀਡੀਆ ਉੱਤੇ ਬੱਬੂ ਮਾਨ ਨੂੰ ਵਧਾਈਆਂ ਦੇ ਰਹੇ ਨੇ ।

Vote for your favourite : https://www.ptcpunjabi.co.in/voting/

ਹੋਰ ਵੇਖੋ:ਰੋਜਸ ਕੌਰ ਗਿੱਲ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਪਸੰਦ, ਜੱਸੀ ਗਿੱਲ ਨੇ ਸ਼ੇਅਰ ਕੀਤੀ ਆਪਣੀ ਲਾਡੋ ਰਾਣੀ ਦੀ ਇਹ ਪਿਆਰੀ ਜਿਹੀ ਤਸਵੀਰ

ਜੇ ਗੱਲ ਕਰੀਏ ਬੱਬੂ ਮਾਨ ਦੀ ਲੋਕ ਪ੍ਰਿਯਤਾ ਦੀ ਉਹ ਤਾਂ ਉਨ੍ਹਾਂ ਦੇ ਅਖਾੜਿਆਂ ਦਾ ਇਕੱਠ ਹੀ ਦੱਸ ਦਿੰਦਾ ਹੈ । ਉਨ੍ਹਾਂ ਦੇ ਲਾਈਵ ਅਖਾੜਿਆਂ ‘ਚ ਇੰਨਾ ਇਕੱਠ ਹੁੰਦਾ ਹੈ ਕਿ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ । ਉਨ੍ਹਾਂ ਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ ਜਿਸ ਕਰਕੇ ਫੈਨਜ਼ ਇੱਕ ਝਲਕ ਪਾਉਣ ਦੇ ਲਈ ਲੰਮੀਆਂ ਲੰਮੀਆਂ ਕਤਾਰਾਂ ‘ਚ ਖੜੇ ਨਜ਼ਰ ਆਉਂਦੇ ਨੇ ।

ਹਾਲ ਹੀ ‘ਚ ਉਹ ‘ਕਲਿੱਕਾਂ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ । ਗਾਇਕ ਹੋਣ ਦੇ ਨਾਲ ਉਹ ਚੰਗੇ ਅਦਾਕਾਰ ਵੀ ਨੇ । ਇੱਕ ਵਾਰ ਫਿਰ ਤੋਂ ਉਹ ਵੱਡੇ ਪਰਦੇ ਉੱਤੇ ਅਦਾਕਾਰੀ ਦੇ ਜਲਵੇ ਦਿਖਾਉਂਦੇ ਹੋਏ ਨਜ਼ਰ ਆਉਣਗੇ । ਉਹ ‘ਸੁੱਚਾ ਸੂਰਮਾ’ ਟਾਈਟਲ ਹੇਠ ਆਉਣ ਵਾਲੀ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ।

 

View this post on Instagram

 

#Clickan full video out now @swagmusicofficial_ @pamma_saini

A post shared by Babbu Maan (@babbumaaninsta) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network