ਬੱਬੂ ਮਾਨ ਆਪਣੇ ਗੀਤ "ਜ਼ੁਮਬਾ" ਕਰਕੇ ਆਏ ਸੁਰਖੀਆਂ ਵਿਚ, ਵੇਖੋ ਅਤੇ ਸ਼ੇਅਰ ਕਰੋ

Written by  Gourav Kochhar   |  April 17th 2018 10:05 AM  |  Updated: April 17th 2018 10:05 AM

ਬੱਬੂ ਮਾਨ ਆਪਣੇ ਗੀਤ "ਜ਼ੁਮਬਾ" ਕਰਕੇ ਆਏ ਸੁਰਖੀਆਂ ਵਿਚ, ਵੇਖੋ ਅਤੇ ਸ਼ੇਅਰ ਕਰੋ

ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਅਜਿਹਾ ਗਾਇਕ ਹੈ ਜਿਸਨੇ ਸਾਡੀ ਪੰਜਾਬੀ ਮਿਊਜ਼ਿਕ ਨੂੰ ਕਈ ਸਦਾਬਹਾਰ ਗੀਤ ਦਿੱਤੇ ਹਨ | ਉਨ੍ਹਾਂ ਦੇ ‘ਮਿੱਤਰਾਂ ਦੀ ਛਤਰੀ’, ‘ਜੋਗੀਆ’, ‘ਸਮੰਦਰ’ ਵਰਗੇ ਕਈ ਹਿੱਟ ਗੀਤ ਹਨ। ਇਸ ਤੋਂ ਇਲਾਵਾ ਬੱਬੂ ਮਾਨ Babbu Maan ਇੱਕ ਐਕਟਰ, ਪ੍ਰੋਡਿਊਸਰ ਤੇ ਲੇਖਕ ਵੀ ਹਨ । ਆਪਣੇ ਕੰਮ ਕਰਕੇ ਜੇਕਰ ਉਨ੍ਹਾਂ ਨੂੰ ਵਨ-ਮੈਨ ਆਰਮੀ ਕਿਹਾ ਜਾਵੇ ਤਾਂ ਕੁਝ ਗ਼ਲਤ ਨਹੀਂ ਹੋਵੇਗਾ।

ਬੇਪ੍ਰਵਾਹ ਅੰਦਾਜ਼ ਦੇ ਮਾਲਿਕ ਬੱਬੂ ਮਾਨ ਆਪਣੇ ਫੈਨਸ ਦੇ ਲਈ ਸਮੇਂ ਸਮੇਂ ਤੇ ਕੁਝ ਵੱਖਰਾ ਲੈ ਕੇ ਆਉਂਦੇ ਰਹਿੰਦੇ ਹਨ | ਹਰ ਵਾਰ ਦੀ ਤਰਾਂ ਇਸ ਵਾਰ ਵੀ ਬੱਬੂ "ਇਕ ਸੀ ਪਾਗਲ" ਨਾਂ ਦੀ ਐਲਬਮ ਲੈ ਕੇ ਆਏ ਹਨ | ਇਸ ਐਲਬਮ ਵਿਚ ੧੧ ਗੀਤ ਹਨ ਜਿਸ ਵਿੱਚੋ ਪਹਿਲਾ ਹੀ ੧੦ ਟਰੈਕ ਰਿਲੀਜ਼ ਹੋ ਚੁਕੇ ਹਨ | ਹੁਣ ਉਨ੍ਹਾਂ ਨੇ ਇਕ ਗਾਣੇ ਦੀ ਵੀਡੀਓ "ਜ਼ੁਮਬਾ" ਰਿਲੀਜ਼ ਕਿੱਤੀ ਹੈ |

zumba - babbu maan

ਬੱਬੂ ਮਾਨ Babbu Maan ਦੀ ਹਾਲ ਹੀ ‘ਚ ਰਿਲੀਜ਼ ਵੀਡੀਓ ਸੌਂਗ ‘ਜੁਮਬਾ’ ਯੂ-ਟਿਊਬ ‘ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ। ਇਸ ਗਾਣੇ ਦੇ ਬੋਲ ਵੀ ਮਾਨ ਨੇ ਖੁਦ ਲਿਖੇ ਨੇ ਤੇ ਇਸ ਨੂੰ ਕੰਮਪੋਜ਼ ਵੀ ਮਾਨ ਨੇ ਹੀ ਕੀਤਾ ਹੈ। ਇਸ ਗਾਣੇ ਦੇ ਬੋਲ ਅੱਜ ਦੀ ਦੋ ਐਕਸਰਸਾਈਜ਼ ਜ਼ੂੰਬਾ ਤੇ ਸਰਕਟ ਦੇ ਨਾਲ ਮਿਲਦੇ ਹਨ।

ਬੱਬੂ ਮਾਨ Babbu Maan ਦਾ ਇਸ ਤੋਂ ਪਹਿਲਾ ਗਾਣਾ ‘ਤੇਰੀ ਯਾਦ ਆਤੀ ਹੈ’ ਵੈਲਨਟਾਈਨ ਡੇ ‘ਤੇ ਆਇਆ ਸੀ। ਮਾਨ ਨੇ ਗਾਇਕੀ ਦੀ ਸ਼ੁਰੂਆਤ 1999 ‘ਚ ਕੀਤੀ ਸੀ। ਉਨ੍ਹਾਂਨੇ ਨੇ ਹੁਣ ਤੱਕ 14 ਮਿਊਜ਼ਿਕ ਐਲਬਮਾਂ ਆਪਣੇ ਨਾਂ ਕੀਤੀਆਂ ਹਨ। ਮਾਨ ਦੀ ਪਹਿਲੀ ਐਲਬਮ ‘ਤੂੰ ਮੇਰੀ ਮਿਸ ਇੰਡੀਆ’ ਸੀ। ਇਸ ਤੋਂ ਇਲਾਵਾ ਮਾਨ ਨੇ ਕੁਝ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

zumba - babbu maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network