ਬੱਬੂ ਮਾਨ ਦਾ ਨਵਾਂ ਗੀਤ 'ਰੈਟ ਰੇਸ' ਹੋਇਆ ਰਿਲੀਜ਼

written by Shaminder | June 02, 2021

ਬੱਬੂ ਮਾਨ ਦਾ ਨਵਾਂ ਗੀਤ 'ਰੈਟ ਰੇਸ' ਰਿਲੀਜ਼ ਹੋ ਚੁੱਕਿਆ ਹੈ ।ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ । ਇਸ ਗੀਤ ਨੂੰ ਬੱਬੂ ਮਾਨ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ ।

babbu Image From Babbu Maan's Song

ਹੋਰ ਪੜ੍ਹੋ : ਕਰਣ ਮਹਿਰਾ ਦੇ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਅਦਾਕਾਰਾ ਨਿਸ਼ਾ ਰਾਵਲ ਨੇ ਰੱਖਿਆ ਆਪਣਾ ਪੱਖ, ਮੀਡੀਆ ਸਾਹਮਣੇ ਲਗਾਏ ਗੰਭੀਰ ਇਲਜ਼ਾਮ 

Babbu Maan Image From Babbu Maan's Song

ਇਸ ਗੀਤ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਲੋਕ ਆਪਣੀ ਚਾਲ ਚੱਲਦੇ ਹਨ ਉਹ ਕਿਸੇ ਵੀ ਤਰ੍ਹਾਂ ਦੀ ਰੈਟ ਰੇਸ ‘ਚ ਸ਼ਾਮਿਲ ਨਹੀਂ ਹੁੰਦੇ । ਬੱਬੂ ਮਾਨ ਦਾ ਇਹ ਗੀਤ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ। ਸਰੋਤੇ ਬੇਸਬਰੀ ਦੇ ਨਾਲ ਬੱਬੂ ਮਾਨ ਦੇ ਇਸ ਗਾਣੇ ਦਾ ਇੰਤਜ਼ਾਰ ਕਰ ਰਹੇ ਸਨ ।

Babbu Maan Image From Babbu Maan's Song

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਬੱਬੂ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਧਾਰਮਿਕ ਹੋਣ, ਖੇਤੀ ਕਿਸਾਨੀ ਨਾਲ ਸਬੰਧਤ ਹੋਣ, ਰੋਮਾਂਟਿਕ ਹੋਣ ਜਾਂ ਫਿਰ ਫੋਕ ਹੋਵੇ ।

ਬੱਬੂ ਮਾਨ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

 

0 Comments
0

You may also like