ਗੁਰਪ੍ਰੀਤ ਕੌਰ ਚੱਢਾ ਦੇ ਮਾਤਾ ਦੇ ਜਨਮ ਦਿਨ ‘ਤੇ ਬੱਬੂ ਮਾਨ ਨੇ ਪਾਇਆ ਭੰਗੜਾ

written by Shaminder | February 04, 2021

ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਗੁਰਪ੍ਰੀਤ ਕੌਰ ਚੱਢਾ ਦੇ ਮਾਤਾ ਜੀ ਦੇ ਜਨਮ ਦਿਨ ‘ਤੇ ਡਾਂਸ ਕਰਦਿਆਂ ਹੋੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਸ਼ਿਪਰਾ ਗੋਇਲ ਵੀ ਨਜ਼ਰ ਆ ਰਹੇ ਨੇ । babbu maan ਇਸ ਵੀਡੀਓ ਨੂੰ ਗੁਰਪ੍ਰੀਤ ਕੌਰ ਚੱਢਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ਨੂੰ ਬੱਬੂ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਬੀਤੇ ਦਿਨ ਗੁਰਪ੍ਰੀਤ ਕੌਰ ਚੱਢਾ ਦੇ ਮਾਤਾ ਜੀ ਦਾ ਜਨਮ ਦਿਨ ਸੀ । ਹੋਰ ਪੜ੍ਹੋ : ਪੰਜਾਬ ‘ਚ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਜਾਨ੍ਹਵੀ ਕਪੂਰ ਦੀਆਂ ਤਸਵੀਰਾਂ ਵਾਇਰਲ
babbu maan ਜਿਸ ‘ਚ ਬੱਬੂ ਮਾਨ ਅਤੇ ਸ਼ਿਪਰਾ ਗੋਇਲ ਵੀ ਮੌਜੂਦ ਰਹੇ ਅਤੇ ਖੂਬ ਇਨਜੁਆਏ ਕੀਤਾ । babbu maan ਦੱਸ ਦਈਏ ਕਿ ਬੱਬੂ ਮਾਨ ਦੇ ਨਾਲ ਸ਼ਿਪਰਾ ਗੋਇਲ ਨੇ ਕਈ ਗੀਤ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ ।

 

0 Comments
0

You may also like