ਬੱਬੂ ਮਾਨ ਦੀ ਇਹ ਕਵਿਤਾ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ, ਕਿਹਾ ਦੇਖ ਲਵੋ ਦੇਸ਼ ਨੂੰ ਲੋੜ ਪੈਣ ‘ਤੇ ਹੁਣ ਸਿੱਖ ਕੌਮ ਨੇ ਲਾ ਤਾ ਆਕਸੀਜਨ ਦਾ ਲੰਗਰ, ਦੇਖੋ ਇਹ ਵੀਡੀਓ

written by Lajwinder kaur | April 30, 2021

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜਿਸ ਨੇ ਆਪਣਾ ਖਤਰਨਾਕ ਰੂਪ ਧਾਰਿਆ ਹੋਇਆ ਹੈ । ਦੂਜੀ ਲਹਿਰ ‘ਚ ਲੋਕਾਂ ਨੂੰ ਸਭ ਤੋਂ ਵੱਧ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਇਸ ਨਵੀਂ ਵੇਵ ਨਾਲ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਜਿਸ ਕਰਕੇ ਆਕਸੀਜਨ ਦੇ ਸਿਲੰਡਰਾਂ ਦੀ ਕਮੀ ਆ ਗਈ ਹੈ। ਇਸ ਮੁਸ਼ਕਿਲ ਸਮੇਂ ‘ਚ ਕੇਂਦਰ ਸਰਕਾਰ ਜੋ ਕਿ ਇਸ ਮਾਮਲੇ ‘ਚ ਲਾਚਾਰ ਨਜ਼ਰ ਆ ਰਹੀ ਹੈ। ਜਿਸ ਕਰਕੇ ਆਕਸੀਜਨ ਸਿਲੰਡਰਾਂ ਦੀ ਕਮੀ ਕਾਰਨ ਵੱਡੀ ਗਿਣਤੀ ‘ਚ ਲੋਕ ਮੌਤ ਦੀ ਨੀਂਦ ਸੌਂ ਰਹੇ ਨੇ। ਇਸ ਮੁਸ਼ਕਿਲ ਸਮੇਂ ‘ਚ ਸਿੱਖ ਕੌਮ ਲੋੜਵੰਦ ਲੋਕਾਂ ਦੀ ਸੇਵਾ ਲਈ ਅੱਗੇ ਆਈ ਹੈ। ਜੋ ਕਿ ਲੋੜਵੰਦ ਲੋਕਾਂ ਨੂੰ ਆਕਸੀਜਨ ਸਿਲੰਡਰ ਮੁਹੱਇਆ ਕਰਵਾ ਰਹੀ ਹੈ ਉਹ ਵੀ ਫ਼ਰੀ ‘ਚ।

inside image of oxygen langar image source-facebook
ਹੋਰ ਪੜ੍ਹੋ : ਆਪਣੇ ਗੀਤ ‘ਰੱਬਾ ਰੱਬਾ’ ਦਾ ਵੀਡੀਓ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ- ‘ਵਾਹਿਗੁਰੂ ਜੀ ਮਿਹਰ ਕਰੋ’
inside image of sikh man helping needy people with oxygen cylinders image source-facebook
ਸਿੱਖ ਭਾਈਚਾਰੇ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਇਸ ਕੰਮ ਦੀ ਤਾਰੀਫ ਕਰਦੇ ਹੋਏ ਗਾਇਕ ਬੱਬੂ ਮਾਨ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੈ । ਉਨ੍ਹਾਂ ਇਸ ਕਵਿਤਾ ਦੇ ਨਾਲ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਹੈ। ਇਹ ਕਵਿਤਾ ਉਨ੍ਹਾਂ ਲੋਕਾਂ ਦੇ ਮੂੰਹ ਉੱਤੇ ਕਰਾਰੀ ਚਪੇੜ ਹੈ ਜੋ ਕਿ ਪੰਜਾਬੀਆਂ ਨੂੰ ਅੱਤਵਾਦੀ ਦੱਸਦੇ ਨੇ । ਹੁਣ ਦੇਖ ਲਵੋ ਜਦੋਂ ਦੇਸ਼ ਨੂੰ ਲੋੜ ਪਈ ਤਾਂ ਆਕਸੀਜਨ ਦਾ ਲੰਗਰ ਵੀ ਲਗਾ ਦਿੱਤਾ ਹੈ। ਜੀ ਆਕਸੀਜਨ ਦਾ ਲੰਗਰ ਜਿਸ ‘ਚ ਲੋਕਾਂ ਨੂੰ ਮੁਫਤ ‘ਚ ਆਕਸੀਜਨ ਦੇ ਸਿਲੰਡਰ ਮੁਹੱਇਆ ਕਰਵਾਏ ਜਾ ਰਹੇ ਨੇ ਤੇ ਲੋਕਾਂ ਦੀ ਜਾਨਾਂ ਬਚਾਈਆਂ ਜਾ ਰਹੀਆਂ ਨੇ।
babbu maan post image source-facebook
 ਬੱਬੂ ਮਾਨ ਨੇ ਇਸ ਵੀਡੀਓ ਨੂੰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕੈਪਸ਼ਨ ‘ਚ ਲਿਖਦੇ ਹੋਏ ਪੋਸਟ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਇਸ ਕਵਿਤਾ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹ ਖੂਬ ਸ਼ੇਅਰ ਹੋ ਰਹੀ ਹੈ।
inside image of babbu maan punjabi singer image source- instagram
   

0 Comments
0

You may also like