ਬਾਬਿਲ ਨੇ ਆਪਣੇ ਮਰਹੂਮ ਪਿਤਾ ਇਰਫਾਨ ਖ਼ਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ – ‘ਇਸ ਮੁਸਕਾਨ ਨੂੰ ਯਾਦ ਕਰੋ’

written by Lajwinder kaur | August 26, 2021

ਬਾਲੀਵੁੱਡ ਦੇ ਦਿੱਗਜ ਐਕਟਰ ਇਰਫਾਨ ਖ਼ਾਨ (Irrfan Khan) ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਅਤੇ ਉਨ੍ਹਾਂ ਦੀ ਅਦਾਕਾਰੀ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ ।  ਇਰਫਾਨ ਦਾ ਹੱਸਦਾ ਚਿਹਰਾ ਅਜੇ ਵੀ ਉਸਦੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਂਦਾ ਹੈ । ਇਹੀ ਕਾਰਨ ਹੈ ਕਿ ਇਰਫਾਨ ਦੇ ਬੇਟੇ ਬਾਬਿਲ ਖ਼ਾਨ (Babil)ਸਮੇਂ -ਸਮੇਂ 'ਤੇ ਇਰਫਾਨ ਖ਼ਾਨ ਦੇ ਪ੍ਰਸ਼ੰਸਕਾਂ ਦੇ ਨਾਲ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦਾ ਰਹਿੰਦਾ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਮਰਹੂਮ ਪਿਤਾ ਦੀ ਅਣਦੇਖੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ।

Viral Video : Irrfan Khan Singing 'Mera Saaya Sath Hoga' With Wife  Image Source: Instagram

ਹੋਰ ਪੜ੍ਹੋ : ਅੰਬਰਦੀਪ ਸਿੰਘ ਨੇ ਵੀ ਆਪਣੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ, ਇਸ ਦਿਨ ਐਮੀ-ਸਰਗੁਣ-ਨਿਮਰਤ ਦੀ ਜੋੜੀ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

ਇਸ ਵਾਰ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਦੀ ਇੱਕ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਚ ਇਰਫਾਨ ਖ਼ਾਨ ਦੀ ਮੁਸਕਾਨ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਬਾਬਿਲ ਨੂੰ ਭਾਵੁਕ ਕੈਪਸ਼ਨ ਪਾਈ ਹੈ ਜਿਸ ਚ ਲਿਖਿਆ ਹੈ- 'ਆਪਣੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਲਈ because it has been a while’।  ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

babil posted his late father irrfan khan cute smiling image with fans-min Image Source: Instagram

ਹੋਰ ਪੜ੍ਹੋ : ਪੰਜਾਬੀ ਕਲਾਕਾਰਾਂ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਬਾਲੀਵੁੱਡ ਦੇ ਬੈਡਮੈਨ ਗੁਲਸ਼ਨ ਗਰੋਵਰ, ਗਾਇਕ ਕੁਲਵਿੰਦਰ ਬਿੱਲਾ ਨੇ ਸਾਂਝਾ ਕੀਤਾ ਇਹ ਵੀਡੀਓ

ਇਸ ਤਸਵੀਰ ਵਿੱਚ, ਇਰਫਾਨ ਨੂੰ ਲਾਲ ਕਮੀਜ਼ ਵਿੱਚ ਨਜ਼ਰ ਆ ਹੇ ਨੇ, ਜਿਸ ਵਿੱਚ ਉਨ੍ਹਾਂ ਨੇ ਉੱਪਰ ਤੋਂ ਸਲੇਟੀ ਰੰਗ ਦੀ ਜੈਕੇਟ ਪਾਈ ਹੋਈ ਹੈ। ਇਰਫਾਨ ਆਪਣੀ ਪਤਨੀ ਸੁਤਾਪਾ ਸਿਕੰਦਰ ਦੇ ਨਾਲ ਖੜ੍ਹੇ ਹਨ। ਤਸਵੀਰ ਵਿੱਚ ਦੋਵੇਂ ਮੁਸਕਰਾਉਂਦੇ ਹੋਏ ਵੇਖੇ ਜਾ ਸਕਦੇ ਹਨ।

 

0 Comments
0

You may also like