Advertisment

ਕਪਿਲ ਦੀ ਪਾਰਟੀ 'ਚ ਬੱਬੂ ਮਾਨ ਦਾ ਜਲਵਾ : ਦੇਖੋ ਵੀਡੀਓ

author-image
By Aaseen Khan
New Update
ਕਪਿਲ ਦੀ ਪਾਰਟੀ 'ਚ ਬੱਬੂ ਮਾਨ ਦਾ ਜਲਵਾ : ਦੇਖੋ ਵੀਡੀਓ
Advertisment
ਕਪਿਲ ਦੀ ਪਾਰਟੀ 'ਚ ਬੱਬੂ ਮਾਨ ਦਾ ਜਲਵਾ : 12 ਦਿਸੰਬਰ ਨੂੰ ਗਿੰਨੀ ਚਤਰਥਾ ਅਤੇ ਕਪਿਲ ਸ਼ਰਮਾ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਕੇ ਇੱਕ ਦੂਜੇ ਦੇ ਹੋ ਗਏ। ਜਿੱਥੇ ਵਿਆਹ 'ਚ ਗੁਰਦਾਸ ਮਾਨ ਅਤੇ ਸਰਦੂਲ ਸਿਕੰਦਰ ਵਰਗੇ ਵੱਡੇ ਗਾਇਕ ਖਿੱਚ ਦਾ ਕੇਂਦਰ ਬਣੇ ਰਹੇ ਉੱਥੇ ਹੀ ਬੀਤੇ ਦਿਨ 14 ਦਿਸੰਬਰ ਨੂੰ ਕਪਿਲ ਸ਼ਰਮਾ ਦੀ ਵਿਆਹ ਦੀ ਰਿਸ਼ੈਪਸ਼ਨ ਪਾਰਟੀ 'ਚ ਵੀ ਸਿਆਸੀ ਚੇਹਰਿਆਂ ਸਮੇਤ ਪੰਜਾਬੀ ਅਤੇ ਬਾਲੀਵੁੱਡ ਦੀਆਂ ਦਿੱਗਜ ਹਸਤੀਆਂ ਨੇ ਸ਼ਿਰਕਤ ਕੀਤੀ। https://www.instagram.com/p/BrZ4LhIA8lj/ ਸਭ ਤੋਂ ਵੱਧ ਜਿਹੜਾ ਨਾਮੀ ਸਿਤਾਰਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਉਹ ਹਨ ਦ ਟਰੱਕ ਡਰਾਈਵਰ ਬਣਜਾਰਾ ਬੱਬੂ ਮਾਨ। ਬੱਬੂ ਮਾਨ ਆਪਣੇ ਦੇਸੀ ਅੰਦਾਜ਼ ਨਾਲ ਹੀ ਕਪਿਲ ਸ਼ਰਮਾ ਦੀ ਰਿਸ਼ੈਪਸ਼ਨ ਪਾਰਟੀ 'ਚ ਪਹੁੰਚੇ। ਉਹ ਕੁੜਤਾ ਪਜਾਮਾ ਅਤੇ ਉਪਰੋਂ ਲੋਈ ਦੀ ਬੁੱਕਲ ਮਾਰ ਕੇ ਕਪਿਲ ਦੀ ਪਾਰਟੀ 'ਚ ਚਾਰ ਚੰਨ ਲਾਉਂਦੇ ਨਜ਼ਰ ਆਏ। ਬੱਬੂ ਮਾਨ ਤੋਂ ਇਲਾਵਾ ਰਿਸ਼ੈਪਸ਼ਨ ਪਾਰਟੀ 'ਚ ਅਕਾਲੀ ਦਲ ਦੇ ਸਾਬਕਾ ਖਜਾਨਾ ਮੰਤਰੀ ਬਿਕਰਮ ਮਜੀਠੀਆ ਵੀ ਪਹੁੰਚੇ।
Advertisment
https://www.instagram.com/p/BrZRwGLnIeu/ ਸੂਫੀ ਸੰਗੀਤ ਜਗਤ ਦੇ ਬਾਦਸ਼ਾਹ ਸਰਤਾਜ ਵੀ ਕਪਿਲ ਦੀ ਪਾਰਟੀ 'ਚ ਚਾਰ ਚੰਨ ਲਗਾਉਂਦੇ ਨਜ਼ਰ ਆਏ। ਇਸ ਤੋਂ ਇਲਾਵਾ ਫ਼ਿਲਮੀ ਜਗਤ ਦੀਆਂ ਹੋਰ ਵੀ ਕਈ ਨਾਮੀ ਹਸਤੀਆਂ ਨੇ ਕਪਿਲ ਦੀ ਪਾਰਟੀ ਚ ਸ਼ਾਮਿਲ ਹੋ ਉਹਨਾਂ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। ਮਨੋਰੰਜਨ ਦੀ ਦੁਨੀਆਂ ਅੱਜ ਕਲ ਵਿਆਹ ਦੇ ਸੀਜ਼ਨ 'ਚ ਆਪਣੇ ਪੂਰੇ ਜੋਬਨ 'ਤੇ ਹੈ। https://www.instagram.com/p/BrZYKISnfPe/ ਹੋਰ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋ ਦਾ ਨਵਾਂ ਲੁੱਕ ਆਇਆ ਸਾਹਮਣੇ , ਹੋਵੇਗਾ ਕੁੱਝ ਧਮਾਕੇਦਾਰ , ਦੇਖੋ ਵੀਡੀਓ ਹਰ ਰੋਜ਼ ਕਿਸੇ ਨਾ ਕਿਸੇ ਨਾਮੀ ਚਿਹਰੇ ਦੇ ਵਿਆਹ ਦੀਆਂ ਖਬਰਾਂ ਹੀ ਸੁਰਖੀਆਂ 'ਚ ਛਾਈਆਂ ਨਜ਼ਰ ਆਉਂਦੀਆਂ ਹਨ। ਤਾਂ ਸਾਡੇ ਕਾਮੇਡੀ ਕਿੰਗ ਕਪਿਲ ਵੀ ਕਿਸ ਤਰਾਂ ਪਿੱਛੇ ਰਹਿੰਦੇ ਆਖਿਰ ਦੂਜਿਆਂ ਨੂੰ ਵਿਆਹ ਦੇ ਲਈ ਟਿੱਚਰਾਂ ਕਰਨ ਵਾਲੇ ਆਪ ਵੀ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝ ਗਏ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment