Advertisment

ਮਹਾਨ ਸ਼ਾਇਰ ਬਾਬੂ ਰਜਬ ਅਲੀ ਪੰਜਾਬ ਦੇ ਇਸ ਪਿੰਡ ਦਾ ਸੀ ਰਹਿਣ ਵਾਲਾ, ਪੰਜਾਬ ਦਾ ਹਰ ਗਾਇਕ ਗਾਉਂਦਾ ਹੈ ਬਾਬੂ ਜੀ ਦੇ ਲਿਖੇ ਗੀਤ 

author-image
By Rupinder Kaler
New Update
ਮਹਾਨ ਸ਼ਾਇਰ ਬਾਬੂ ਰਜਬ ਅਲੀ ਪੰਜਾਬ ਦੇ ਇਸ ਪਿੰਡ ਦਾ ਸੀ ਰਹਿਣ ਵਾਲਾ, ਪੰਜਾਬ ਦਾ ਹਰ ਗਾਇਕ ਗਾਉਂਦਾ ਹੈ ਬਾਬੂ ਜੀ ਦੇ ਲਿਖੇ ਗੀਤ 
Advertisment
ਜਦੋਂ ਵੀ ਕਵੀਸ਼ਰੀ ਦੀ ਗੱਲ ਹੁੰਦੀ ਹੈ ਉਦੋਂ ਬਾਬੂ ਰਜਬ ਅਲੀ ਦਾ ਨਾਂਅ ਬੜੇ ਅਦਬ ਨਾਲ ਲਿਆ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਕਵੀਸ਼ਰੀ ਦੇ ਬਾਬਾ ਬੋਹੜ ਮੰਨਿਆ ਜਾਂਦਾ ਹੈ । ਉਹਨਾਂ ਨੇ ਆਪਣੀ ਪਹਿਲੀ ਰਚਨਾ ਹੀਰ 1916 ਈ. ਵਿੱਚ ਲਿਖੀ  ਸੀ । ਉਹਨਾਂ ਦੀਆਂ ਲਿਖਤਾਂ ਅੱਜ ਵੀ ਬਹੁਤੇ ਗਾਇਕ, ਕਵੀਸ਼ਰ ਅਤੇ ਢਾਡੀ ਗਾ ਰਹੇ ਹਨ। ਇਸ ਮਹਾਨ ਸ਼ਾਇਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਮੋਗਾ ਦੇ ਨਾਲ ਵੱਸਦੇ ਪਿੰਡ ਸਾਹੋਕੇ ਦੇ ਰਹਿਣ ਵਾਲੇ ਧਮਾਲੀ ਖਾਂ ਦੇ ਘਰ ਮਾਤਾ ਜਿਉਣੀ ਦੀ ਕੁੱਖੋਂ 10 ਅਗਸਤ 1894 ਨੂੰ ਹੋਇਆ ਸੀ । https://www.instagram.com/p/B0KpQAjnK9I/ ਬਾਬੂ ਰਜਬ ਅਲੀ ਨੇ ਮੋਗੇ ਤੋਂ ਅੱਠਵੀਂ ਜਮਾਤ ਕੀਤੀ, ਇਸ ਤੋਂ ਬਾਅਦ ਉਹਨਾਂ ਨੇ ਫਰੀਦਕੋਟ ਤੋਂ ਮੈਟ੍ਰਿਕ ਕੀਤੀ ।ਬਾਬੂ ਰਜਬ ਅਲੀ ਨੇ ਓਵਰਸੀਅਰ ਦੀ ਡਿਗਰੀ ਲਈ ਤਾਂ ਉਹ ਨਹਿਰੀ ਮਹਿਕਮੇ ਵਿੱਚ ਬਾਬੂ ਲੱਗ ਗਏ ।ਬਾਬੂ ਰਜਬ ਅਲੀ ਨੇ ਸਰਹਿੰਦ ਬਰਾਂਚ ਨਹਿਰ 'ਤੇ ਅਖਾੜਾ ਨਹਿਰੀ ਕੋਠੀ ਤੋਂ ਨੌਕਰੀ ਸ਼ੁਰੂ ਕੀਤੀ ਅਤੇ ਆਪਣੀ ਨੌਕਰੀ ਦੌਰਾਨ ਉਹ ਸਾਰੇ ਮਾਲਵੇ ਵਿੱਚ ਵਿਚਰੇ। ਬਾਬੂ ਰਜਬ ਅਲੀ ਭਾਵੇਂ ਮੁਸਲਿਮ ਧਰਮ ਨਾਲ ਸਬੰਧ ਰੱਖਦੇ ਸਨ ਪਰ ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਉਹਨਾਂ ਸਾਰੇ ਧਰਮਾਂ ਨੂੰ ਆਦਰ ਦਿੱਤਾ ਜਿੰਨ੍ਹਾ ਵਿੱਚ ਉਹ ਵਿਸ਼ਵਾਸ ਰੱਖਦੇ ਸਨ । ਉਹਨਾਂ ਨੇ  ਰਾਮਾਇਣ, ਪ੍ਰਹਿਲਾਦ ਭਗਤ, ਕ੍ਰਿਸ਼ਨ ਅਵਤਾਰ ਦੇ ਕਿੱਸੇ ਲਿਖੇ, ਬਾਬੂ ਰਜਬ ਅਲੀ ਨੇ ਦਸ ਗੁਰੂ ਸਾਹਿਬਾਨ, ਪੰਚਮ ਪਾਤਸ਼ਾਹ ਦੀ ਸ਼ਹੀਦੀ, ਬੰਦਾ ਬਹਾਦਰ, ਬਾਬਾ ਦੀਪ ਸਿੰਘ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਜਦਾ ਕਰਨ ਲਈ ਅਨੇਕਾਂ ਕਿੱਸੇ ਲਿਖੇ ਹਨ । ਨਹਿਰੀ ਮਹਿਕਮੇ ਵਿੱਚ ਨੌਕਰੀ ਕਰਨ ਵਾਲੇ ਇਸ ਮਹਾਨ ਸ਼ਾਇਰ ਨੂੰ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਜਾ ਕੇ ਵੱਸਣਾ ਪਿਆ ਸੀ । ਪਰ ਉਸ ਦੇ ਦਿਲ ਵਿੱਚ ਹਿੰਦੋਸਤਾਨ ਵਿੱਚ ਰਹਿਣ ਵਾਲੇ ਉਸ ਦੇ ਬਚਪਨ ਦੇ ਬੇਲੀ ਹੀ ਵੱਸਦੇ ਸਨ । ਇਸੇ ਲਈ ਪਾਕਿਸਤਾਨ ਵਿੱਚ ਰਹਿੰਦੇ ਹੋਏ ਉਸ ਨੇ ਆਪਣੇ ਯਾਰਾਂ ਦੀ ਯਾਦ ਵਿੱਚ ਕਈ ਕਵਿਤਾਵਾਂ ਲਿਖ ਮਾਰੀਆਂ ਸਨ ।ਪੁਰਾਣੇ ਬੇਲੀਆਂ ਨੂੰ ਮਿਲਣ ਲਈ ਉਹ ਵੀਜਾ ਲੈ ਕੇ ਕਈ ਵਾਰ ਹਿੰਦੋਸਤਾਨ ਆਏ, ਪਰ ਵੰਡ ਦਾ ਦਰਦ ਤੇ ਦੋਸਤਾਂ ਦੇ ਵਿਛੋੜੇ ਦਾ ਦਰਦ ਉਹਨਾਂ ਨੂੰ ਹਮੇਸ਼ਾ ਰਿਹਾ । ਇਹ ਮਹਾਨ ਪੰਜਾਬੀ ਸ਼ਾਇਰ 6 ਜੂਨ 1979 ਨੂੰ ਪਾਕਿਸਤਾਨ ਵਿਚ ਹੀ ਅਕਾਲ ਚਲਾਣਾ ਕਰ ਗਿਆ।
Advertisment

Stay updated with the latest news headlines.

Follow us:
Advertisment
Advertisment
Latest Stories
Advertisment