ਭਾਰਤੀ ਸਿੰਘ ਨੇ ਦੱਸੀ ਡਿਲੀਵਰੀ ਡੇਟ, ਅਗਲੇ ਸਾਲ ਇਸ ਮਹੀਨੇ ਆਵੇਗੀ ਗੁੱਡ ਨਿਊਜ਼, ਵੀਡੀਓ ਹੋਇਆ ਵਾਇਰਲ

written by Lajwinder kaur | December 31, 2021

ਕਾਮੇਡੀਅਨ ਭਾਰਤੀ ਸਿੰਘ  (Bharti Singh) ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਹੈ । ਜਿਸ ਤੋਂ ਬਾਅਦ ਭਾਰਤੀ ਸਿੰਘ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਆਪਣੀ ਪ੍ਰੈਗਨੇਂਸੀ ਤੋਂ ਬਾਅਦ ਉਹ ਸੁਰਖੀਆਂ ਚ ਬਣੀ ਰਹਿੰਦੀ ਹੈ। ਗਰਭ ਅਵਸਥਾ ਦੌਰਾਨ ਵੀ ਉਹ ਲਗਾਤਾਰ ਸ਼ੂਟਿੰਗ ਕਰ ਰਹੀ ਹੈ। ਇਸ ਦੌਰਾਨ ਉਸ ਦਾ ਪਤੀ ਹਰਸ਼ ਲਿੰਬਾਚੀਆ ਉਸ ਦਾ ਖਾਸ ਖਿਆਲ ਰੱਖ ਰਿਹਾ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਦੀ ਰਿਸੈਪਸ਼ਨ ਪਾਰਟੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਗੀਤ ਗਰੇਵਾਲ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਆਪਣੀ ਪ੍ਰੈਗਨੈਂਸੀ 'ਤੇ ਵੀ ਭਾਰਤੀ ਸਿੰਘ ਨੇ ਮਜ਼ਾਕੀਆ ਅੰਦਾਜ਼ 'ਚ ਕੁਝ ਅਜਿਹਾ ਕਿਹਾ, ਜਿਸ ਨੂੰ ਸੁਣ ਕੇ ਹਰ ਕੋਈ ਹੱਸ ਪਿਆ। ਉਹ ਅਕਸਰ ਸੈੱਟ ਦੇ ਬਾਹਰ ਫੋਟੋਗ੍ਰਾਫਰਾਂ ਨੂੰ ਮਿਲਦੀ ਹੈ। ਭਾਰਤੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਫੋਟੋਗ੍ਰਾਫ਼ਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਕਦੋਂ ਗੂੰਜਣ ਵਾਲੀ ਹੈ ਨੰਨ੍ਹੇ ਮਹਿਮਾਨ ਦੀ ਕਿਲਕਾਰੀ, ਜਿਸ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

Bharti Singh flaunts her baby bump

Image Source: Instagramਵੀਡੀਓ 'ਚ ਇਕ ਫੋਟੋਗ੍ਰਾਫਰ ਭਾਰਤੀ ਤੋਂ ਪੁੱਛਦਾ ਹੈ, 'ਖੁਸ਼ਖਬਰੀ ਕਦੋਂ ਮਿਲੇਗੀ ਅਤੇ ਕਿੰਨੇ ਮਹੀਨਿਆਂ ਬਾਅਦ?' ਭਾਰਤੀ ਇਹ ਸੁਣ ਕੇ ਹੈਰਾਨ ਰਹਿ ਜਾਂਦੀ ਹੈ ਅਤੇ ਕਹਿੰਦੀ ਹੈ, 'ਅਰੇ ਵਾਹ, ਦਾਈ ਮਾਂ ਤੂੰ ਇੱਧਰ ਹੀ ਹੈ' । ਉਹ ਅੱਗੇ ਕਹਿੰਦੀ ਹੈ, 'ਬਸ ਅਪਰੈਲ ਮੈਂ ਮਿਲ ਜਾਵੇਗੀ ਤੁਹਾਨੂੰ ਖੁਸ਼ੀ, ਤੁਸੀਂ ਪਹੁੰਚੋਗੇ? ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਆਪਣੇ ਖਾਣੇ ਦਾ ਪੂਰਾ ਖਿਆਲ ਰੱਖ ਰਹੀ ਹੈ। ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਛੁੱਟੀਆਂ ਦਾ ਅਨੰਦ ਲੈਣ ਤੋਂ ਬਾਅਦ ਬੱਚਿਆਂ ਦੇ ਨਾਲ ਵਾਪਿਸ ਆਈ ਸ਼ਿਲਪਾ ਸ਼ੈੱਟੀ, ਏਅਰਪੋਰਟ ‘ਤੇ ਖੜ੍ਹੀ ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ ਨੂੰ ਵੋਟ ਪਾਉਣ ਲਈ ਕਿਹਾ, ਦੇਖੋ ਵਾਇਰਲ ਵੀਡੀਓ

bharti singh pics Image Source: Instagram

ਭਾਰਤੀ ਵੀਡੀਓ ‘ਚ ਕਹਿੰਦੀ ਹੈ ਕਿ ‘ਤੁਸੀਂ ਸਾਰੇ ਮਾਮਾ ਹੋ, ਬੱਚੇ ਦਾ ਸਵਾਗਤ ਕਰਨ ਲਈ ਤਿਆਰ ਰਹੋ’। ਭਾਰਤੀ ਨੇ ਸਾਰੇ ਫੋਟੋਗ੍ਰਾਫਰਾਂ ਨੂੰ ਇੱਕ-ਇੱਕ ਕਰਕੇ ਪੁੱਛਿਆ ਕਿ ਉਨ੍ਹਾਂ ਨੂੰ ਲੜਕੀ ਚਾਹੀਦੀ ਹੈ ਜਾਂ ਲੜਕਾ, ਉਥੇ ਮੌਜੂਦ ਸਾਰੇ ਫੋਟੋਗ੍ਰਾਫਰਾਂ ਨੇ ਲੜਕੀ ਕਹਿੰਦੇ ਹਨ ਜਦੋਂ ਕਿ ਇੱਕ ਕੈਮਰਾ ਮੈਨ ਨੇ ਕਿਹਾ ਕਿ ਦੋਵੇਂ ਚਾਹੀਦੇ ਨੇ। ਜਿਸ 'ਤੇ ਭਾਰਤੀ ਨੇ ਜਵਾਬ ਦਿੱਤਾ, 'ਨਹੀਂ, ਇੱਕ ਹੀ ਹੈ, ਕੀ ਮੈਂ ਇਹੀ ਕੰਮ ਕਰਦੀ ਰਹਾਂ? । ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

 

 

View this post on Instagram

 

A post shared by Viral Bhayani (@viralbhayani)

You may also like