ਬੇਬੀ ਡੌਲ ਗਾਇਕਾ ਕਨਿਕਾ ਕਪੂਰ ਕਰਵਾਉਣ ਜਾ ਰਹੀ ਹੈ ਵਿਆਹ, ਇਸ ਦਿਨ ਬਣੇਗੀ ਦੁਲਹਣ

written by Lajwinder kaur | March 29, 2022

ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਅਜਿਹੇ ਚ ਇੱਕ ਹੋਰ ਸਿਤਾਰੇ ਦੀ ਵਿਆਹ ਦੀ ਤਾਰੀਕ ਸਾਹਮਣੇ ਆ ਗਈ ਹੈ । ਜੀ ਹਾਂ ਬੇਬੀ ਡੌਲ ਫੇਮ ਗਾਇਕਾ ਕਨਿਕਾ ਕੂਪਰ ਬਹੁਤ ਜਲਦੀ ਦੁਲਹਣ ਬਣਨ ਜਾ ਰਹੀ ਹੈ। ਉਹ ਅਕਸਰ ਆਪਣੇ ਗੀਤਾਂ ਅਤੇ ਨਿੱਜੀ ਕਾਰਨਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਦੋਂ ਕਨਿਕਾ ਦੇ ਵਿਆਹ ਦੀ ਤਾਰੀਕ ਸਾਹਮਣੇ ਆਈ ਹੈ ਤਾਂ ਗਾਇਕ ਦੇ ਪ੍ਰਸ਼ੰਸਕਾਂ ਕਾਫੀ ਖੁਸ਼ ਹਨ। ਕਨਿਕਾ ਨੇ ਆਪਣੇ ਬੁਆਏਫ੍ਰੈਂਡ ਗੌਤਮ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ। ਸੋਸ਼ਲ ਮੀਡੀਆ ਉੱਤੇ ਕਨਿਕਾ ਦੇ ਵਿਆਹ ਦੀ ਤਾਰੀਕ ਸਾਹਮਣੇ ਆ ਗਈ ਹੈ।  ਕਨਿਕਾ ਅਤੇ ਗੌਤਮ 20 ਮਈ 2022 ਨੂੰ ਵਿਆਹ ਕਰਨ ਜਾ ਰਹੇ ਹਨ।

singer kanika

ਇੱਕ ਨਿੱਜੀ ਚੈਨਲ ਦੇ ਮੁਤਾਬਕ ਕਨਿਕਾ ਕਪੂਰ ਨੇ ਆਪਣੇ ਰਿਸ਼ਤੇ ਨੂੰ ਨਾਮ ਦੇਣ ਦਾ ਫੈਸਲਾ ਕੀਤਾ ਹੈ। ਕਨਿਕਾ ਨੇ ਆਪਣੇ ਵਿਆਹ ਦੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਨਿਕਾ ਦਾ ਇਹ ਦੂਜਾ ਵਿਆਹ ਹੋਵੇਗਾ। ਸੁਪਰ ਫਿੱਟ ਨਜ਼ਰ ਆਉਣ ਵਾਲੀ ਕਨਿਕਾ ਨੂੰ ਦੇਖ ਕੇ ਨਹੀਂ ਲੱਗਦਾ ਹੈ ਕਿ ਉਹ ਤਿੰਨ ਬੱਚਿਆਂ ਦੀ ਮਾਂ ਹੈ। ਪਰ ਇਹ ਸੱਚ ਹੈ ਕਿ ਉਹ ਆਪਣੇ ਤਿੰਨ ਬੱਚਿਆਂ ਦੀ ਪ੍ਰਵਰਿਸ਼ ਕਰ ਰਹੀ ਹੈ।

ਹੋਰ ਪੜ੍ਹੋ : ਅਫਸਾਨਾ ਤੇ ਸਾਜ਼ ਆਪਣੇ ਹਨੀਮੂਨ ‘ਤੇ ਕਰ ਰਹੇ ਨੇ ਖੂਬ ਮਸਤੀ, ਦੁਬਈ ਦੇ ਬਜ਼ਾਰ ‘ਚ ਘੁੰਮਦਾ ਨਜ਼ਰ ਆਇਆ ਜੋੜਾ

ਕਨਿਕਾ ਦਾ ਪਹਿਲਾ ਵਿਆਹ ਐਨਆਰਆਈ ਕਾਰੋਬਾਰੀ ਰਾਜ ਚੰਡੋਕ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਤਿੰਨ ਬੱਚੇ ਹਨ। ਕਨਿਕਾ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਹੈ, ਜਿਨ੍ਹਾਂ ਦਾ ਨਾਂਅ ਅਯਾਨਾ, ਸਮਾਰਾ ਤੇ ਯੁਵਰਾਜ ਹੈ । ਸਾਲ 2011 ਵਿੱਚ ਕਨਿਕਾ ਅਤੇ ਰਾਜ ਚੰਡੋਕ ਦੀ ਜ਼ਿੰਦਗੀ ਵਿੱਚ ਦਰਾਰ ਆ ਗਈ ਸੀ। ਹਾਲਾਤ ਇੰਨੇ ਵਿਗੜ ਗਏ ਕਿ 2012 'ਚ ਦੋਹਾਂ ਦਾ ਤਲਾਕ ਹੋ ਗਿਆ।

kanika with her kids

 

ਇਤਫ਼ਾਕ ਦੀ ਗੱਲ ਹੈ ਕਿ ਮਸ਼ਹੂਰ ਗਾਇਕਾ ਕਨਿਕਾ ਕਪੂਰ ਦੇ ਪਹਿਲੇ ਪਤੀ ਵਾਂਗ ਗੌਤਮ ਵੀ ਐਨਆਰਆਈ ਕਾਰੋਬਾਰੀ ਹਨ। ਗੌਤਮ ਲੰਡਨ ਵਿੱਚ ਰਹਿੰਦੇ ਹਨ। ਕਨਿਕਾ ਕਪੂਰ ਅਤੇ ਗੌਤਮ ਨੇ 6 ਮਹੀਨੇ ਪਹਿਲਾਂ ਆਪਣੇ ਰਿਸ਼ਤੇ ਨੂੰ ਵਿਆਹ ਵਿੱਚ ਬਦਲਣ ਦਾ ਫੈਸਲਾ ਕੀਤਾ ਸੀ। ਗੌਤਮ ਲੰਡਨ ਦਾ ਰਹਿਣ ਵਾਲਾ ਹੈ, ਇਸ ਲਈ ਇਹ ਵਿਆਹ ਲੰਡਨ 'ਚ ਹੀ ਹੋਵੇਗਾ।

ਹੋਰ ਪੜ੍ਹੋ : ਖ਼ਾਨ ਸਾਬ ਦਾ ਸੈਡ ਸੌਂਗ ‘Tod Gayi’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਕਨਿਕਾ ਨੂੰ ਬੇਬੀ ਡਾਲ ਸਿੰਗਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਕਨਿਕਾ ਰਾਗਨੀ ਐੱਮਐੱਮਐੱਸ-2 ਦੇ ਬੇਬੀ ਡਾਲ ਗਾਣੇ ਨਾਲ ਮਸ਼ਹੂਰ ਹੋਈ ਸੀ । ਉਹ ਜੁਗਨੀ ਗਾਣੇ ਤੋਂ ਏਨੀਂ ਪ੍ਰਸਿੱਧ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਕਈ ਫ਼ਿਲਮਾਂ ਦੇ ਗਾਣਿਆਂ ਦੀ ਆਫ਼ਰ ਮਿਲੇ । ਕਨਿਕਾ ਨੂੰ 2017 ਵਿੱਚ ਬੈਸਟ ਸਿੰਗਰ ਦਾ ਅਵਾਰਡ ਵੀ ਮਿਲ ਚੁੱਕਿਆ ਹੈ ।

 

You may also like