Advertisment

ਇਸ ਗੀਤਕਾਰ ਨੇ ਲਿਖਿਆ ਸੀ ਦਿਲਜੀਤ ਦਾ ਹਿੱਟ ਗੀਤ 'ਲੱਕ 28 ਕੁੜੀ ਦਾ', ਕਈ ਰਿਕਾਰਡ ਕਾਇਮ ਕੀਤੇ ਹਨ ਇਸ ਗੀਤਕਾਰ ਨੇ

author-image
By Rupinder Kaler
New Update
ਇਸ ਗੀਤਕਾਰ ਨੇ ਲਿਖਿਆ ਸੀ ਦਿਲਜੀਤ ਦਾ ਹਿੱਟ ਗੀਤ 'ਲੱਕ 28 ਕੁੜੀ ਦਾ', ਕਈ ਰਿਕਾਰਡ ਕਾਇਮ ਕੀਤੇ ਹਨ ਇਸ ਗੀਤਕਾਰ ਨੇ
Advertisment
ਸੰਗਰੂਰ ਦਾ ਪਿੰਡ ਬਡਰੁੱਖਾ ਇਤਿਹਾਸ ਵਿੱਚ ਖ਼ਾਸ ਥਾਂ ਰੱਖਦਾ ਹੈ ਕਿਉਂਕਿ ਇਸ ਪਿੰਡ ਵਿੱਚ ਸ਼ੇਰ ਏ ਪੰਜਾਬ ਯਾਨੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ । ਬਡਰੁੱਖਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਰਹਿੰਦੇ ਸਨ । ਪਰ ਸੰਗੀਤ ਜਗਤ ਵਿੱਚ ਵੀ ਇਸ ਪਿੰਡ ਦੀ ਖ਼ਾਸ ਥਾਂ ਹੈ ਕਿਉਂਕਿ ਇਸ ਪਿੰਡ ਦੇ ਹੀ ਰਹਿਣ ਵਾਲੇ ਹਨ ਉੱਘੇ ਗੀਤਕਾਰ ਬਚਨ ਬੇਦਿਲ । bachan bedil bachan bedil ਇਸ ਗੀਤਕਾਰ ਨੇ ਅਪਣੀ ਕਲਮ ਵਿੱਚੋਂ ਕਈ ਹਿੱਟ ਗੀਤ ਦਿੱਤੇ ਹਨ ।ਬਚਨ ਬੇਦਿਲ ਦੇ ਸੰਗੀਤ ਜਗਤ ਵਿੱਚ ਆਉਣ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਇੰਟਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਕਾਲਜ ਦੇ ਦਿਨਾਂ ਵਿੱਚ ਕੁਲਦੀਪ ਮਾਣਕ, ਮੁਹੰਮਦ ਸਦੀਕ ਸਮੇਤ ਹੋਰ ਕਈ ਗਾਇਕਾਂ ਦੇ ਗਾਣੇ ਸੁਣਨ ਦਾ ਸ਼ੌਂਕ ਸੀ । ਇਸ ਸ਼ੌਂਕ  ਨੇ ਹੀ ਉਹਨਾਂ ਨੂੰ ਲਿਖਣ ਵੱਲ ਪ੍ਰੇਰਿਤ ਕੀਤਾ ਸੀ । ਬਚਨ ਬੇਦਿਲ ਮੁਤਾਬਿਕ ਉਹਨਾਂ ਦਾ ਪਹਿਲਾ ਗਾਣਾ 1985 ਵਿੱਚ ਸੁਰਿੰਦਰ ਛਿੰਦਾ ਨੇ ਗਾਇਆ ਸੀ । ਬੇਦਿਲ ਦਾ ਇਹ ਗਾਣਾ ਕੋਈ ਖ਼ਾਸ ਨਹੀਂ ਸੀ ਚੱਲਿਆ ।
Advertisment
bachan bedil bachan bedil ਪਰ 1988 ਵਿੱਚ ਉਹਨਾਂ ਦਾ ਇੱਕ ਹੋਰ ਗਾਣਾ ਰੰਗਲੀ ਚਰਖੀ ਆਇਆ ਸੀ । ਇਹ ਗਾਣਾ ਸੁਪਰ ਹਿੱਟ ਰਿਹਾ । ਇਹ ਗੀਤ ਕੁਲਦੀਪ ਮਾਣਕ ਨੇ ਗਾਇਆ ਸੀ । ਇਸ ਗਾਣੇ ਤੋਂ ਪਹਿਲਾਂ ਬੇਦਿਲ ਨੇ ਕੁਲਦੀਪ ਮਾਣਕ ਨੂੰ ਕਈ ਗਾਣੇ ਸੁਣਾਏ ਸਨ, ਪਰ ਕੁਲਦੀਪ ਮਾਣਕ ਦੀ ਧਰਮ ਪਤਨੀ ਸਰਬਜੀਤ ਨੇ ਮਾਣਕ ਨੂੰ ਰੰਗਲੀ ਚਰਖੀ ਦੀ ਸਿਫਾਰਸ਼ ਕੀਤੀ ਸੀ । ਮਾਣਕ ਦੀ ਅਵਾਜ਼ ਵਿੱਚ ਇਹ ਗਾਣਾ ਸੁਪਰਹਿੱਟ ਰਿਹਾ । ਗੀਤਕਾਰੀ ਦੇ ਖੇਤਰ ਵਿੱਚ ਬਚਨ ਬੇਦਿਲ ਦੇ ਨਾਂ ਤੇ ਇੱਕ ਰਿਕਾਰਡ ਵੀ ਰਿਹਾ ਹੈ । ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜਿੰਨੇ ਵੀ ਗੀਤ ਲਿਖੇ ਉਹ ਸਾਰੇ ਦੇ ਸਾਰੇ ਰਿਕਾਰਡ ਹੋਏ ਹਨ ਕਿਉਂਕਿ ਬੇਦਿਲ ਦੇ ਗਾਣਿਆਂ ਨੂੰ ਬਹੁਤ ਸਾਰੇ ਗਾਇਕ ਗਾਉਣਾ ਪਸੰਦ ਕਰਦੇ ਸਨ । ਰਣਜੀਤ ਮਨੀ ਵੱਲੋਂ ਗਾਇਆ ਗੀਤ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਬਹੁਤ ਹੀ ਮਕਬੂਲ ਹੋਇਆ । ਬੇਦਿਲ ਦਾ ਇਹ ਗਾਣਾ 1992  ਦੇ ਨੇੜੇ ਤੇੜੇ ਰਿਲੀਜ਼ ਹੋਇਆ ਸੀ । ਬੇਦਿਲ ਨੇ ਲਗਭਗ 500 ਗੀਤ ਲਿੱਖੇ ਹਨ । ਲੱਕ 28 ਕੁੜੀ ਦਾ ਦਿਲਜੀਤ ਦੋਸਾਂਝ ਨੇ ਗਾਇਆ ਹੈ ਜਿਹੜਾ ਕਿ ਸੁਪਰ ਹਿੱਟ ਰਿਹਾ ਹੈ । ਇਸ ਤੋਂ ਇਲਾਣਾ ਗਿੱਪੀ ਗਰੇਵਾਲ, ਹਰਜੀਤ ਹਰਮਨ, ਦਿਲਸ਼ਾਦ ਅਖ਼ਤਰ, ਦਵਿੰਦਰ ਕੋਹੀਨੂਰ ਸਮੇਤ ਹੋਰ ਕਈ ਗਾਇਕਾਂ ਨੇ ਉਹਨਾਂ ਦੇ ਗਾਣੇ ਗਾਏ ਹਨ ।
Advertisment
ਬਾਲੀਵੁੱਡ ਵਿੱਚ ਵੀ ਬਚਨ ਬੇਦਿਲ ਦੇ ਕਈ ਗੀਤ ਆਏ ਹਨ । ਮਹਿੰਦਰ ਕਪੂਰ, ਅਨੁਰਾਧਾ ਪੋਡਵਾਲ, ਰਾਹਤ ਫਤਿਹ ਅਲੀ ਸਮੇਤ ਸੁਖਵਿੰਦਰ ਸਿੰਘ ਨੇ ਵੀ ਉਹਨਾਂ ਦੇ ਗਾਣੇ ਗਾਏ ਹਨ । ਬਚਨ ਬੇਦਿਲ ਨੇ ਕਈ ਧਾਰਮਿਕ ਗਾਣੇ ਵੀ ਲਿਖੇ ਹਨ ਜਿਹੜੇ ਕਿ ਬਹੁਤ ਹੀ ਮਕਬੂਲ ਹੋਏ ਹਨ । ਬੇਦਿਲ ਨੇ ਉਘੇ ਫ਼ਿਲਮ ਪ੍ਰੋਡਿਊਸਰ ਰਵਿੰਦਰ ਰਵੀ ਦੀਆਂ ਕਈ ਫ਼ਿਲਮਾਂ ਦੇ ਗੀਤ ਵੀ ਲਿਖੇ ਹਨ । ਦਿਲਜੀਤ ਦੋਸਾਂਝ ਦੀ ਫ਼ਿਲਮ ਲੌਆਇਨਸ ਆਫ ਪੰਜਾਬ ਦੇ ਗਾਣੇ ਵੀ ਬੇਦਿਲ ਨੇ ਹੀ ਲਿਖੇ ਸਨ । bachan bedil bachan bedil ਬਚਨ ਬੇਦਿਲ ਹੁਣ ਸਾਹਿਤ ਦੇ ਖੇਤਰ ਵਿੱਚ ਵੀ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ । ਕੁਝ ਸਮਾਂ ਪਹਿਲਾਂ ਹੀ ਉਹਨਾਂ ਦਾ ਕਾਵਿ ਸੰਗ੍ਰਿਹ ਪਿੰਡ ਅਵਾਜ਼ਾ ਮਾਰਦਾ ਆਇਆ ਹੈ । ਬਚਨ ਬੇਦਿਲ ਹੁਣ ਆਪਣੇ ਬੇਟੇ ਅਰਮਾਨ ਦੀ ਜ਼ਿੰਦਗੀ ਵਿੱਚ ਸੰਗੀਤ ਦੇ ਉਹ ਪੂਰਨੇ ਪਾ ਰਿਹਾ ਹੈ ਜਿਨ੍ਹਾਂ ਤੇ ਚੱਲ ਅਰਮਾਨ ਸੰਗੀਤ ਦੇ ਖੇਤਰ ਦਾ ਚਮਕਦਾ ਸਿਤਾਰਾ ਬਣ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment