ਪੰਜਾਬੀ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਅਦਾਕਾਰ ਹਨੀ ਮੱਟੂ ਦੀ ਮਾਤਾ ਦਾ ਹੋਇਆ ਦਿਹਾਂਤ, ਪਰਮੀਸ਼ ਵਰਮਾ, ਰੌਸ਼ਨ ਪ੍ਰਿੰਸ ਸਣੇ ਕਈ ਕਲਾਕਾਰਾਂ ਨੇ ਜਤਾਇਆ ਦੁੱਖ

written by Shaminder | October 23, 2021

ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਆਪਣੀ ਖ਼ਾਸ ਪਛਾਣ ਬਨਾਉਣ ਵਾਲੇ ਅਦਾਕਾਰ ਹਨੀ ਮੱਟੂ (Honey Mattu)  ਦੀ ਮਾਤਾ ਜੀ ਦਾ ਦਿਹਾਂਤ (Mother Death) ਹੋ ਗਿਆ ਹੈ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਰੋਸ਼ਨ ਪ੍ਰਿੰਸ, ਪਰਮੀਸ਼ ਵਰਮਾ, ਧੀਰਜ ਕੁਮਾਰ ਸਮੇਤ ਕਈ ਅਦਾਕਾਰਾਂ ਨੇ ਹਨੀ ਮੱਟੂ ਦੀ ਮਾਤਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

Honey, image From instagram

ਹੋਰ ਪੜ੍ਹੋ : ਮਲਾਇਕਾ ਅਰੋੜਾ ਦਾ ਅੱਜ ਹੈ ਜਨਮ ਦਿਨ, ਅਰਜੁਨ ਕਪੂਰ ਨੇ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਹਨੀ ਮੱਟੂ ਨੇ ਵੀ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਮਾਂ ਮੇਰੀਏ..ਮੈਂ ਤੈਨੂੰ ਕਦੀ ਨੀ ਭੁੱਲ ਸਕਦਾ । ਜਦੋਂ ਤੱਕ ਮੇੇਰੇ ਸਾਹ ਚੱਲਣਗੇ ਤੈਨੂੰ ਯਾਦ ਕਰ ਕਰ ਕੇ ਚੱਲਣਗੇ।

Honey,,.-min image From instagram

ਪਤਾ ਨਹੀਂ ਸੀ ਤੇਰੀ ਖਿੱਚੀ ਫੋਟੋ ਐਂਵੇ ਇਸ ਕੰਮ ਨੂੰ ਪਾਉਣੀ ਪਵੇਗੀ ।ਸਭ ਟੁੱਟ ਗਿਆ ਲੱਗ ਰਿਹਾ ਆ ਐਂਵੇ ਲੱਗ ਰਿਹਾ ਕਿ ਤੇਰੇ ਬਿਨਾਂ ਜ਼ਿੰਦਗੀ ਖਤਮ ਹੋ ਗਈ ਆ, ਅਗਲੇ ਜਨਮ ਤੂੰ ਮੇਰੀ ਮਾਂ ਹੋਵੇ ਤੇ ਮੈਂ ਤੇਰਾ ਪੁੱਤ ਹੋਵਾਂ’। ਹਨੀ ਮੱਟੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹੁਣ ਉਹ ‘ਪਾਣੀ ‘ਚ ਮਧਾਣੀ’ ‘ਚ ਨਜ਼ਰ ਆਏਗਾ । ਪਰ ਇਸ ਦੁੱਖਦਾਇਕ ਖਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

 

View this post on Instagram

 

A post shared by Honey Mattu (@honey.mattu)

You may also like