ਬਾਦਸ਼ਾਹ ਨੇ ਵੀ ਮੰਨਿਆ ਕੁਝ ਜ਼ਿਆਦਾ ਹੋ ਗਿਆ ਰੀਮੇਕ, ਪਰ ਅਕਸ਼ੇ ਕੁਮਾਰ ਨੇ ਕਿਹਾ ਮੈਂ ਤਾਂ ਗੋਡਿਆਂ...,ਤੁਸੀਂ ਵੀ ਦੇਖੋ ਵੀਡੀਓ

Written by  Lajwinder kaur   |  November 29th 2019 02:57 PM  |  Updated: November 29th 2019 02:57 PM

ਬਾਦਸ਼ਾਹ ਨੇ ਵੀ ਮੰਨਿਆ ਕੁਝ ਜ਼ਿਆਦਾ ਹੋ ਗਿਆ ਰੀਮੇਕ, ਪਰ ਅਕਸ਼ੇ ਕੁਮਾਰ ਨੇ ਕਿਹਾ ਮੈਂ ਤਾਂ ਗੋਡਿਆਂ...,ਤੁਸੀਂ ਵੀ ਦੇਖੋ ਵੀਡੀਓ

ਬੀਤੇ ਕੁਝ ਦਿਨ ਪਹਿਲਾਂ ਹੀ ਰੈਪਰ ਬਾਦਸ਼ਾਹ ਚੰਡੀਗੜ੍ਹ ਸ਼ਹਿਰ ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ ਦੀ ਟੀਮ ਨਾਲ ਪਹੁੰਚੇ ਹੋਏ ਸਨ। ਇੰਟਰਵਿਊ ਦੌਰਾਨ ਬਾਦਸ਼ਾਹ ਨੇ ਮੰਨਿਆ ਕਿ ਰੀਮੇਕ ਬਹੁਤ ਜ਼ਿਆਦਾ ਹੋ ਗਿਆ ਹੈ। ਤੇ ਉਹ ਵੀ ਬਤੌਰ ਦਰਸ਼ਕਾਂ ਇਸ ਤੋਂ ਖੁਸ਼ ਨਹੀਂ ਹਨ। ਪੁਰਾਣੇ ਗੀਤਾਂ ਦੇ ਰੀਮੇਕ ਤੋਂ ਮਿਊਜ਼ਿਸਨ ਵੀ ਖਫਾ ਨੇ। ਅੱਗੇ ਉਨ੍ਹਾਂ ਨੇ ਕਿਹਾ ਕਿ ਉਹ ਕੋਸ਼ਿਸ ਕਰਨਗੇ ਰੀਮੇਕ ਦੀ ਜਗ੍ਹਾ ਨਵੇਂ ਗੀਤ ਹੀ ਲੈ ਕੇ ਆਉਣ।

ਹੋਰ ਵੇੇਖੋ:ਫ਼ਿਲਮ ਗਿੱਦੜ ਸਿੰਗੀ ਦਾ ਨਵਾਂ ਗਾਣਾ ‘ਸਟਾਰ ਪੁੱਤ’ ਜੌਰਡਨ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਪਰ ਜਦੋਂ ਅਕਸ਼ੇ ਕੁਮਾਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਜਿਹੜਾ ਗੀਤ ਵਧੀਆ ਲੱਗੇ ਉਹ ਤਾਂ ਗੋਡਿਆਂ ਭਰ ਹੋ ਕੇ ਉਸ ਗੀਤ ਨੂੰ ਲੈ ਲੈਂਦੇ ਨੇ। ਜਿਸ ਤੋਂ ਬਾਅਦ ਜਿੰਨੇ ਵੀ ਉਸ ਪ੍ਰੈੱਸ ਕਾਨਫਰੰਸ ‘ਚ ਮੌਜੂਦ ਸਨ ਹੱਸ ਹੱਸ ਦੂਹਰੇ ਹੋ ਗਏ। ਇਸ ਵੀਡੀਓ ਨੂੰ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network