ਬਾਦਸ਼ਾਹ ਨੇ ਹਿਮਾਚਲ ਵਿੱਚ ਲਗਾਇਆ ਡੇਰਾ, ਕੁਝ ਇਸ ਤਰ੍ਹਾਂ ਕਰ ਰਹੇ ਹਨ ਚਿਲ, ਵੀਡੀਓ ਕੀਤੀ ਸਾਂਝੀ

written by Rupinder Kaler | September 24, 2020

ਹਿਮਾਚਲ ਪ੍ਰਦੇਸ਼ ਵਿੱਚ ਸਰਹੱਦ ਖੁੱਲ੍ਹਦਿਆਂ ਹੀ ਸੈਲਾਨੀ ਪਹਾੜਾਂ ਵੱਲ ਜਾਣ ਲੱਗ ਪਏ ਹਨ। ਮਸ਼ਹੂਰ ਰੈਪਰ ਬਾਦਸ਼ਾਹ ਵੀ ਮਨਾਲੀ ਪਹੁੰਚ ਗਏ ਹਨ। ਬਾਲੀਵੁੱਡ ਦੇ ਰੈਪਰ ਬਾਦਸ਼ਾਹ ਇਨ੍ਹਾਂ ਦਿਨਾਂ ਮਨਾਲੀ ਦੇ ਨਾਲ ਇਤਿਹਾਸਕ ਪਿੰਡ ਨਾਗਰ ਵਿੱਚ ਇੱਕ ਅਰਾਮਦਾਇਕ ਪਲ ਬਤੀਤ ਕਰ ਰਹੇ ਹਨ। badsah. ਉਨ੍ਹਾਂ ਮਨਾਲੀ ਵਿੱਚ ਬਿਆਸ ਕੰਢੇ ਦੀਆਂ ਕੁਝ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਬਾਦਸ਼ਾਹ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓ ਅਤੇ ਫੋਟੋਆਂ ਸਾਂਝੀਆਂ ਕਰਦੇ ਹੋਏ ਇਕ ਰੈਪ ਗਾਣਾ ਵੀ ਸ਼ੇਅਰ ਕੀਤਾ।

badsah. ਵੀਡੀਓ ਵਿਚ ਬਾਦਸ਼ਾਹ 'ਤੇਰਾ ਭਾਈ ਮਨਾਲੀ ਨੇ ਕਰ ਰਹਾ ਚਿਲ' ਰੈਪ ਗਾਉਂਦੇ ਨਜ਼ਰ ਆ ਰਹੇ ਹਨ। badsah. ਬਾਦਸ਼ਾਹ ਨੇ ਸੇਬ ਦੇ ਬਗੀਚਿਆਂ ਦੀ ਸੈਰ ਕੀਤੀ ਅਤੇ ਵਾਦੀਆਂ ਵਿਚ ਸਕੂਨ ਦੇ ਪਲ ਬਤੀਤ ਕੀਤੇ। ਬਾਦਸ਼ਾਹ ਦੂਜੀ ਵਾਰੀ ਮਨਾਲੀ ਆਏ ਹਨ। ਬਾਦਸ਼ਾਹ ਨੇ ਡੀਜੇ ਵਾਲੇ ਬਾਬੂ ਜਿਹੇ ਮਸ਼ਹੂਰ ਗਾਣੇ ਗਾਏ ਹਨ। ਨੌਜਵਾਨਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।
 
View this post on Instagram
 

Tera bhai chill kar raha manali mein

A post shared by BADSHAH (@badboyshah) on

0 Comments
0

You may also like