ਬਾਦਸ਼ਾਹ ਨੇ ਸਹਿਦੇਵ ਦੇ ਨਵੇਂ ਗਾਣੇ ‘ਬਚਪਨ ਕਾ ਪਿਅਰ’ ਦਾ ਪੋਸਟਰ ਕੀਤਾ ਸਾਂਝਾ

written by Rupinder Kaler | August 06, 2021

ਛਤੀਸਗੜ੍ਹ ਦੇ ਸੁਕਮਾ ਨਿਵਾਸੀ ਸਹਿਦੇਵ ਨੂੰ ਸੋਸ਼ਲ ਮੀਡੀਆ ਨੇ ਸਟਾਰ ਬਣਾ ਦਿੱਤਾ ਹੈ । ਸਹਿਦੇਵ ਦਾ ਗਾਣਾ ਛੇਤੀ ਰਿਲੀਜ਼ ਹੋਣ ਵਾਲਾ ਹੈ । ਇਸ ਗਾਣੇ ਦਾ ਪੋਸਟਰ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਪੋਸਟਰ ਵਿੱਚ ਬਾਦਸ਼ਾਹ ਦੇ ਨਾਲ ਸਹਿਦੇਵ ਤੇ ਆਸਥਾ ਗਿੱਲ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ‘ਬਚਪਨ ਕਾ ਪਿਅਰ’ ਟਾਈਟਲ ਹੇਠ 11 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ ।

Pic Courtesy: Instagram

ਹੋਰ ਪੜ੍ਹੋ :

ਜਲਜੀਰਾ ਪੀਣ ਵਿੱਚ ਸਵਾਦ ਹੀ ਨਹੀਂ ਹੁੰਦਾ ਬਲਕਿ ਇਸ ਦੇ ਬਹੁਤ ਸਾਰੇ ਫਾਇਦੇ ਵੀ ਹਨ

ਇਸ ਗੀਤ ਦੇ ਬੋਲ ਬਾਦਸ਼ਾਹ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਹਿਤੇਨ ਨੇ ਤਿਆਰ ਕੀਤਾ ਹੈ । ਬਾਦਸ਼ਾਹ ਵੱਲੋਂ ਸ਼ੇਅਰ ਕੀਤੇ ਪੋਸਟਰ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸਮੇਂ ‘ਬਚਪਨ ਕਾ ਪਿਆਰ’ ਗਾਣਾ ਹਰ ਇੱਕ ਦੀ ਜ਼ੁਬਾਨ ਤੇ ਹੈ ।

Pic Courtesy: Instagram

ਇਹੀ ਨਹੀਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਇਆ ਹੈ। ਵੱਡੇ ਵੱਡੇ ਸੈਲੀਬ੍ਰਿਟੀ ਸਹਿਦੇਵ ਦੀਆਂ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰ ਰਹੇ ਹਨ ।ਇਹਨਾਂ ਵੀਡੀਓ ਦੀ ਗਿਣਤੀ ਲੱਖਾਂ ਵਿੱਚ ਹੈ । ਇਸੇ ਕਰਕੇ ਬਾਦਸ਼ਾਹ ਦੇ ਇਸ ਗੀਤ ਦਾ ਵੀ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।

 

View this post on Instagram

 

A post shared by BADSHAH (@badboyshah)

0 Comments
0

You may also like