ਬਾਦਸ਼ਾਹ ਅਤੇ ਸੁੱਖੀ ਦੇ ਆਉਣ ਵਾਲੇ ਗੀਤ ਦਾ ਹੋਇਆ ਖੁਲਾਸਾ, ਜਾਣੋ ਕੌਣ ਹੋਵੇਗੀ ਅਦਾਕਾਰਾ

Written by  Gourav Kochhar   |  March 21st 2018 08:25 AM  |  Updated: March 21st 2018 08:25 AM

ਬਾਦਸ਼ਾਹ ਅਤੇ ਸੁੱਖੀ ਦੇ ਆਉਣ ਵਾਲੇ ਗੀਤ ਦਾ ਹੋਇਆ ਖੁਲਾਸਾ, ਜਾਣੋ ਕੌਣ ਹੋਵੇਗੀ ਅਦਾਕਾਰਾ

ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਮਸ਼ਹੂਰ ਰੈਪਰ ਬਾਦਸ਼ਾਹ ਅਤੇ ਮਿਊਜ਼ਿਕਲ ਡਾਕਟ੍ਰਸ ਸੁਖ-ਈ ਆਪਣੇ ਆ ਰਹੇ ਸਿੰਗਲਜ਼ ਨਾਲ ਦਰਸ਼ਕਾਂ ਨੂੰ ਖੁਸ਼ ਕਰਨ ਲਈ ਸਾਂਝੇਦਾਰੀ ਕਰ ਰਹੇ ਹਨ ਜਿਸ ਦੇ ਸਿਰਲੇਖਾਂ ਦਾ ਹੁਣੇ ਤੱਕ ਖੁਲਾਸਾ ਨਹੀਂ ਕੀਤਾ ਗਿਆ |

ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਾਰੇ ਉਤਸ਼ਾਹਿਤ ਬਾਦਸ਼ਾਹ ਨੇ ਕਿਹਾ :

"Well ive got three songs coming back to back. They said that im not allowed to reveal the names of the songs yet. But what i can tell you is that the Perfect Buzz will explode like a Bamb ?. Can you name the songs by any chance. @aasthagill @raigurinder@sukhemuziicaldoctorz "

ਜਿਵੇਂ ਕਿ ਰੇਪਰ ਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਕਿ ਹੁਣੇ ਵਧੇਰੇ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ | ਪਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਸ ਅਭਿਨੇਤਰੀ ਦਾ ਨਾਮ ਜਿਹੜੀ ਸੂਖ਼-ਇ-ਅਤੇ ਬਾਦਸ਼ਾਹ Badshah ਦੇ ਨਾਲ ਸਕਰੀਨ ਸਪੇਸ ਸਾਂਝਾ ਕਰੇਗੀ | ਬਾਦਸ਼ਾਹ ਦੇ ਨਾਲ ਮੰਤਰਮੁਗਧ ਕਰਨ ਵਾਲੀ ਅਦਾਕਾਰਾ ਦਾ ਨਾਮ ਈਸ਼ਾ ਰੀਖੀ ਹੈ |

ਈਸ਼ਾ ਰੀਖੀ ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ | ਉਨ੍ਹਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਸਿੱਪੀ ਗਿੱਲ ਦੇ ਨਾਲ ਪੰਜਾਬੀ ਫ਼ਿਲਮ "ਜੱਟ ਬੋਯਜ਼ ਪੁੱਤ ਜੱਟਾਂ ਦੇ" (2013) ਵਿਚ ਕੀਤੀ ਸੀ |

ਈਸ਼ਾ ਅਮਰਿੰਦਰ ਗਿੱਲ ਦੇ ਨਾਲ "ਹੈਪੀ ਗੋ ਲੱਕੀ"(2014) ਦਾ ਵੀ ਹਿੱਸਾ ਸੀ | ਇਸ ਤੋਂ ਬਾਅਦ ਈਸ਼ਾ ਨੇ 2014 ਵਿਚ "ਮੇਰੇ ਯਾਰ ਕਮੀਨੇ" ਅਤੇ 2015 ਵਿਚ "ਵਾਟ ਦ ਜੱਟ" ਵਿੱਚ ਵੀ ਭੂਮਿਕਾ ਨਿਭਾਈ ਸੀ | 2016 ਵਿਚ, ਉਨ੍ਹਾਂ ਨੇ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਨਾਲ ਅਰਦਾਸ ਵਿਚ ਵੀ ਇਕ ਭੂਮਿਕਾ ਨਿਭਾਈ ਸੀ | ਰਿੱਖੀ, ਸਲਮਾਨ ਖਾਨ ਦੇ ਬ੍ਰਾਂਡ ਬਿਇੰਗ ਹਯੂਮਨ, ਅਕਸ਼ੈ ਕੁਮਾਰ ਦੇ ਨਾਲ ਸ਼ੋ ਫੇਰ ਡੌਲਰ ਅਤੇ ਨਾਮਿ ਫੈਸ਼ਨ ਡਿਜ਼ਾਈਨਰ ਜਿਵੇਂ ਅੰਜੂ ਮੋਦੀ, ਰੋਹਿਤ ਵਰਮਾ ਅਤੇ ਜਤਿਨ ਕੋਚਰ ਲਈ ਮਾਡਲਿੰਗ ਕਰ ਚੁਕੀ ਹੈ |

ਉਹ ਫਰਵਰੀ 2011 ਵਿਚ Woman's Era ਦੇ ਕਵਰ ਪੰਨੇ ਤੇ ਵੀ ਨਜ਼ਰ ਆਈ ਸੀ | ਨਾਲ ਹੀ ਈਸ਼ਾ ਅਮਿਤਾਭ ਬੱਚਨ ਦੇ ਨਾਲ.ਕਲਿਆਣ ਜੌਹਰੀਆਂ ਲਈ ਇਕ ਕਮਰਸ਼ੀਅਲ ਵਿਚ ਵੀ ਨਜ਼ਰ ਆਈ ਸਨ| ਹੁਣ ਗਾਣੇ ਵਿਚ ਈਸ਼ਾ ਕਿੰਨਾ ਕੁ ਕਮਲ ਕਰਦੀ ਹੈ, ਇਹ ਤਾਂ ਗਾਣੇ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਚਲੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network