Advertisment

ਅੱਜ ਹੈ ਰੈਪਰ ਬਾਦਸ਼ਾਹ ਦਾ ਜਨਮ ਦਿਨ, ਜਨਮ ਦਿਨ ਤੇ ਜਾਣੋਂ ਇੱਕ ਗੀਤ ਨੂੰ ਤਿਆਰ ਕਰਨ ਲਈ ਕਿੰਨੇ ਕਰੋੜ ਲੈਂਦਾ ਹੈ ਬਾਦਸ਼ਾਹ

author-image
By Rupinder Kaler
New Update
ਅੱਜ ਹੈ ਰੈਪਰ ਬਾਦਸ਼ਾਹ ਦਾ ਜਨਮ ਦਿਨ, ਜਨਮ ਦਿਨ ਤੇ ਜਾਣੋਂ ਇੱਕ ਗੀਤ ਨੂੰ ਤਿਆਰ ਕਰਨ ਲਈ ਕਿੰਨੇ ਕਰੋੜ ਲੈਂਦਾ ਹੈ ਬਾਦਸ਼ਾਹ
Advertisment
ਆਪਣੇ ਗੀਤਾਂ ਤੇ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਧੂਮ ਮਚਾਉਣ ਵਾਲੇ ਮਸ਼ਹੂਰ ਰੈਪਰ ਬਾਦਸ਼ਾਹ ਦਾ ਅੱਜ ਜਨਮ ਦਿਨ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਬਾਦਸ਼ਾਹ ਦਾ ਜਨਮ ਨਵੀਂ ਦਿੱਲੀ ‘ਚ 19 ਨਵੰਬਰ, 1985 ਨੂੰ ਇਕ ਪੰਜਾਬੀ ਪਰਿਵਾਰ ‘ਚ ਹੋਇਆ ਸੀ। ਬਾਦਸ਼ਾਹ ਦਾ ਅਸਲੀ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ। https://www.instagram.com/p/B5AHQR8A3kJ/ ਬਾਦਸ਼ਾਹ ਦੀ ਪੜਾਈ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ‘ਚ ਦਾਖਲਾ ਲਿਆ ਸੀ ਕਿਉਂਕਿ ਉਹ ਸਿਵਲ ਇੰਜੀਨੀਅਰਿੰਗ ‘ਚ ਡਿਗਰੀ ਲੈਣਾ ਚਾਹੁੰਦੇ ਸਨ ।ਬਾਦਸ਼ਾਹ ਦੀ ਮੰਨੀਏ ਤਾਂ ਜੇਕਰ ਉਹ ਰੈਪਰ ਨਾਂ ਹੁੰਦਾ ਤਾਂ ਇਕ ਆਈ. ਏ. ਐੱਸ. ਅਫਸਰ ਹੁੰਦੇ। ਬਾਦਸ਼ਾਹ ਦਾ ਵਿਆਹ ਯੂ. ਕੇ. ਦੀ ਲੜਕੀ ਜੈਸਮੀਨ ਨਾਲ ਹੋਇਆ ਹੈ। https://www.instagram.com/p/B3NAjskAP1q/ ਬਾਦਸ਼ਾਹ ਇਕ ਪਿਆਰੀ ਜਿਹੀ ਬੱਚੀ ਦਾ ਪਿਤਾ ਹੈ। ਬਾਦਸ਼ਾਹ ਦੀ ਮੰਨੀਏ ਤਾਂ ਉਸ ਨੂੰ ਬੱਚੇ ਪਸੰਦ ਨਹੀਂ ਸਨ ਪਰ ਜਦੋਂ ਤੋਂ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਹੈ ਉਦੋਂ ਤੋਂ ਉਹ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਹੈ ।ਰੈਪਰ ਬਣਨ ਤੋਂ ਪਹਿਲਾਂ ਬਾਦਸ਼ਾਹ ਦੀ ਯੋ ਯੋ ਹਨੀ ਸਿੰਘ ਨਾਲ ਵਧੀਆ ਯਾਰੀ ਸੀ ਤੇ ਉਹ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ ‘ਚ ਗਾਉਂਦਾ ਹੁੰਦਾ ਸੀ । https://www.instagram.com/p/Bw4AWsTAOb4/ ਬਾਦਸ਼ਾਹ ਟੀਵੀ ਸਕਰੀਨ ਜਾਂ ਫਿਰ ਵੱਡੇ ਪਰਦੇ ‘ਤੇ ਜਿਸ ਤਰ੍ਹਾਂ ਦਿਖਾਈ ਦਿੰਦਾ ਹੈ ਉਸ ਤਰ੍ਹਾਂ ਦਾ ਉਹ ਬਿਲਕੁੱਲ ਨਹੀਂ ਹੈ ਉਹ ਬੇਹੱਦ ਸ਼ਾਂਤ ਰਹਿੰਦਾ ਹੈ ।ਬਾਦਸ਼ਾਹ ਇੱਕ ਗੀਤ ਨੂੰ ਤਿਆਰ ਕਰਨ ਲਈ ਕਰੀਬ 1 ਕਰੋੜ ਰੁਪਏ ਦੀ ਫੀਸ ਲੈਂਦਾ ਹੈ । ਬਾਦਸ਼ਾਹ ਦੀ ਕੁੱਲ ਜਾਇਦਾਦ ਤਕਰੀਬਨ 10 ਮਿਲੀਅਨ ਡਾਲਰ ਤੋਂ ਵੱਧ ਹੈ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment