ਜਾਅਲੀ ਫਾਲੋਵਰ ਮਾਮਲੇ ਵਿੱਚ ਰੈਪਰ ਬਾਦਸ਼ਾਹ ਮੁੰਬਈ ਪੁਲਿਸ ਕੋਲ ਪੇਸ਼

Written by  Rupinder Kaler   |  August 07th 2020 03:38 PM  |  Updated: August 07th 2020 03:38 PM

ਜਾਅਲੀ ਫਾਲੋਵਰ ਮਾਮਲੇ ਵਿੱਚ ਰੈਪਰ ਬਾਦਸ਼ਾਹ ਮੁੰਬਈ ਪੁਲਿਸ ਕੋਲ ਪੇਸ਼

ਮਸ਼ਹੂਰ ਰੈਪਰ ਬਾਦਸ਼ਾਹ ਜਾਅਲੀ ਫਾਲੋਵਰ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੇ ਕੋਲ ਪੁੱਛਗਿੱਛ ਲਈ ਪੇਸ਼ ਹੋਏ । ਇਸ ਮਾਮਲੇ ਵਿੱਚ ਕੱਲ੍ਹ ਵੀ ਮੁੰਬਈ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਅੱਜ ਵੀ ਇਸ ਸਬੰਧੀ ਉਹ ਆਪਣਾ ਬਿਆਨ ਦਰਜ ਕਰਾਉਣ ਲਈ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਪਹੁੰਚੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਦਸ਼ਾਹ ਦਾ ਇੰਸਟਾਗ੍ਰਾਮ ਅਕਾਉਂਟ @ badboyshah ਜਾਂਚ ਦੇ ਦਾਇਰੇ 'ਚ ਹੈ।

https://www.instagram.com/p/CDdLD-ggYc3/

ਕ੍ਰਾਈਮ ਇੰਟੈਲੀਜੈਂਸ ਯੂਨਿਟ ਬਾਦਸ਼ਾਹ ਦੇ ਇਸ ਖਾਤੇ 'ਤੇ ਜਾਅਲੀ ਵਿਊਜ਼ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ, ਬਾਦਸ਼ਾਹ ਨੂੰ ਵੀ 3 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 20 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਿੰਗਰ ਭੂਮੀ ਤ੍ਰਿਵੇਦੀ ਨੇ ਫਰਜ਼ੀ ਅਕਾਉਂਟ ਸਬੰਧੀ ਕੇਸ ਦਾਇਰ ਕੀਤਾ ਸੀ।

ਭੂਮੀ ਇੰਡੀਅਨ ਆਈਡਲ ਪ੍ਰਤੀਯੋਗੀ ਰਹੀ ਹੈ। ਭੂਮੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੋਸ਼ਲ ਮੀਡੀਆ 'ਤੇ ਉਸ ਦੇ ਨਾਂ 'ਤੇ ਇੱਕ ਅਕਾਉਂਟ ਚੱਲ ਰਿਹਾ ਹੈ। ਇਸ ਸ਼ਿਕਾਇਤ ਤੋਂ ਬਾਅਦ 100 ਤੋਂ ਵੱਧ ਹਾਈ ਪ੍ਰੋਫਾਈਲ ਖਾਤਿਆਂ ਦੀ ਜਾਂਚ ਕੀਤੀ ਗਈ। ਉਧਰ, ਮੁੰਬਈ ਕ੍ਰਾਈਮ ਬ੍ਰਾਂਚ ਸਾਈਬਰ ਸੈੱਲ ਦੀ ਮਦਦ ਨਾਲ ਪੂਰੇ ਗਰੋਹ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

https://www.instagram.com/p/B-rhAVFAkGk/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network