ਬਾਦਸ਼ਾਹ ਨੇ ਪੋਸਟ ਕੀਤੀ ਡਰਾਉਣੀ ਵੀਡੀਓ, ਪਛਾਣਨਾ ਹੋਇਆ ਮੁਸ਼ਕਿਲ

Written by  Gourav Kochhar   |  June 06th 2018 05:39 PM  |  Updated: June 06th 2018 05:39 PM

ਬਾਦਸ਼ਾਹ ਨੇ ਪੋਸਟ ਕੀਤੀ ਡਰਾਉਣੀ ਵੀਡੀਓ, ਪਛਾਣਨਾ ਹੋਇਆ ਮੁਸ਼ਕਿਲ

ਇੰਡੀਆ ਦੇ ਮਸ਼ਹੂਰ ਰੈਪਰ ਬਾਦਸ਼ਾਹ ਦਾ ਲੇਟੈਸਟ ਗੀਤ 'ਬਜ਼' ਲੋਕਾਂ 'ਚ ਕਾਫੀ ਮਸ਼ਹੂਰ ਹੋ ਚੁੱਕਾ ਹੈ। ਲੋਕਾਂ ਨੂੰ ਇਹ ਵੀਡੀਓ ਕਾਫੀ ਵੀ ਪਸੰਦ ਆਈ ਹੈ। ਬਾਦਸ਼ਾਹ ਵਲੋਂ ਰੈਪ ਕੀਤੇ ਗਏ ਇਸ ਗੀਤ 'ਚ ਉਨ੍ਹਾਂ ਦਾ ਸਵੈਗ ਵੱਖਰੇ ਅੰਦਾਜ਼ 'ਚ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ 'ਵੀਰੇ ਦੀ ਵੈਡਿੰਗ' ਦਾ ਪ੍ਰਮੋਸ਼ਨਲ ਗੀਤ 'ਤਾਰੀਫਾਂ Tareefaa' 'ਚ ਵੀ ਉਨ੍ਹਾਂ ਨੇ ਜ਼ਬਰਦਸਤ ਅੰਦਾਜ਼ ਦਿਖਿਆ, ਇਹ ਗੀਤ ਪ੍ਰਸ਼ੰਸਕਾਂ ਦੀ ਜ਼ੁਬਾਨ 'ਤੇ ਛਾਇਆ ਹੋਇਆ ਹੈ। ਬਾਦਸ਼ਾਹ Badshah ਹੁਣ ਆਪਣੇ ਅਗਲੇ ਪ੍ਰੋਜੈਕਟਾਂ 'ਚ ਜੁੱਟ ਗਏ ਹਨ। ਉਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਪਛਾਣ ਹੀ ਨਹੀਂ ਸਕੇਗਾ। ਬਾਦਸ਼ਾਹ ਦੇ ਐਕਸਪ੍ਰੈਸ਼ਨ ਵੀ ਕਾਫੀ ਡਰਾਉਣੇ ਲੱਗ ਰਹੇ ਹਨ।

https://www.instagram.com/p/Bjjp21zlp4s/

ਆਪਣੇ ਇਸ ਵੀਡੀਓ 'ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਮੈਸੇਜ ਵੀ ਦਿੱਤਾ ਹੈ। ਇਸ ਵੀਡੀਓ 'ਚ ਉਹ ਕਹਿ ਰਹੇ ਹਨ, ''ਹਲੋ... ਆ ਗਿਆ ਮੈਂ ਵਾਪਸ... ਬਸ ਹੁਣ ਤਾਂ ਹੈਪੀ ਹੋ ਜਾਓ... ਮੈਂ ਵਾਪਸ ਆ ਗਿਆ... ਨਹੀਂ... ਫਿੱਟੇ ਮੂੰਹ...''। ਬਾਦਸ਼ਾਹ Badshah ਦਾ ਇਹ ਫੰਨੀ ਵੀਡੀਓ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਾਦਸ਼ਾਹ ਨੇ ਫਿਲਮ 'ਓਕੇ ਜਾਨੂ' ਦਾ 'ਹੰਮਾ' ਅਤੇ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦਾ 'ਤੰਮਾ' ਗੀਤ 'ਚ ਆਪਣਾ ਰੈਪ ਦਿੱਤਾ ਸੀ, ਜੋ ਕਿ ਸਾਲ ਦੇ ਸਭ ਤੋਂ ਹਿੱਟ ਸਾਂਗਸ 'ਚੋਂ ਇਕ ਹੈ।

badshah


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network