ਬਾਦਸ਼ਾਹ ਬਣੇ ਸਵੈਗ ਸਟਾਰ ਅਵਾਰਡ ਦੇ ਬਾਦਸ਼ਾਹ

Written by  Lajwinder kaur   |  February 21st 2019 05:36 PM  |  Updated: February 21st 2019 06:01 PM

ਬਾਦਸ਼ਾਹ ਬਣੇ ਸਵੈਗ ਸਟਾਰ ਅਵਾਰਡ ਦੇ ਬਾਦਸ਼ਾਹ

ਬਾਦਸ਼ਾਹ ਜੋ ਕਿ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ, ਬਾਦਸ਼ਾਹ ਦਾ ਸਿੱਕਾ ਪਾਲੀਵੁੱਡ ਤੋਂ ਲੈ ਕੈ ਬਾਲੀਵੁੱਡ ਤੱਕ ਪੂਰਾ ਚੱਲਦਾ ਹੈ। ਬਾਦਸ਼ਾਹ ਨੇ ਆਪਣੀ ਮਿਹਨਤ ਸਦਕਾ ਕਈ ਅਵਾਰਡ ਜਿੱਤੇ ਨੇ ਜਿਸ ‘ਚ ਇੱਕ ਹੋਰ ਅਵਾਰਡ ਦਾ ਨਾਮ ਜੁੜ ਗਿਆ ਹੈ ‘ਸਵੈਗ ਸਟਾਰ ਆਫ ਦਾ ਇਅਰ ਅਵਾਰਡ’। ਇਸ ਦੀ ਜਾਣਕਾਰੀ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਤਸਵੀਰ ਪਾ ਕੇ ਦਿੱਤੀ ਹੈ, ਤੇ ਕੈਪਸ਼ਨ ‘ਚ ਨਾਲ ਲਿਖਿਆ ਹੈ ‘Guys we won this!! Thank you @radiomirchi and @pepsiindia for giving me the SWAG STAR OF THE YEAR AWARD!! Everyone makes music but BADSHAH adds swag to it lol. This award and all my awards are for people who’ve supported me throught! Love you guys #swaggielaunda

ਹੋਰ ਵੇਖੋ: ਕੌਣ ਨੱਚ ਰਹੀ ਏ ਬਾਦਸ਼ਾਹ ਦਾ ਹੱਥ ਫੜਕੇ, ਦੇਖੋ ਵੀਡੀਓ

ਬਾਦਸ਼ਾਹ ਨੇ ਇਸ ਅਵਾਰਡ ਨੂੰ ਆਪਣੇ ਸਾਰੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ ਤੇ ਨਾਲ ਉਹਨਾਂ ਨੇ ਕਿਹਾ ਹੈ ਕਿ ਇਹ ਅਵਾਰਡ ਉਹਨਾਂ ਦੇ ਫੈਨਜ਼ ਦਾ ਹੈ ਜਿਹਨਾਂ ਨੇ ਉਹਨਾਂ ਦੇ ਗੀਤਾਂ ਨੂੰ ਇੰਨਾ ਪਿਆਰ ਦਿੱਤਾ ਹੈ। ਬਾਦਸ਼ਾਹ ਦੀ ਇਸ ਤਸਵੀਰ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਫੈਨਜ਼ ਨੇ ਮੁਬਾਰਕਾਂ ਦੇ ਮੈਸਜਾਂ ਦੀ ਝੜੀ ਲਾ ਦਿੱਤੀ ਹੈ।

Badshah won the Swag Star Of The Year Award

ਬਾਦਸ਼ਾਹ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਸੁਪਰ ਡੁਪਰ ਗੀਤ ਦੇ ਚੁੱਕੇ ਹਨ। ਬਾਦਸ਼ਾਹ ਬਹੁਤ ਜਲਦ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਉਹ ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿੰਨਾ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network