ਬਾਹੂਬਲੀ ਪ੍ਰਭਾਸ ਨੇ ਦਿਖਾਇਆ ਵੱਡਾ ਦਿਲ, ਕੋਰੋਨਾ ਵਾਇਰਸ ਨਾਲ ਲੜਣ ਲਈ ਦਿੱਤੇ 4 ਕਰੋੜ ਦੀ ਰਾਹਤ ਰਾਸ਼ੀ

written by Lajwinder kaur | March 27, 2020

ਬਾਹੂਬਲੀ ਦੇ ਨਾਮ ਨਾਲ ਦੁਨੀਆ ਭਰ ‘ਚ ਜਾਣੇ ਜਾਂਦੇ ਸਾਊਥ ਸਿਨੇਮਾ ਦੇ ਸੁਪਰ ਸਟਾਰ ਪ੍ਰਭਾਸ ਨੇ ਇੱਕ ਵਾਰ ਫਿਰ ਤੋਂ ਲੋਕਾਂ ਦਾ ਦਿਲ ਜਿੱਤ ਲਿਆਹੈ । ਜੀ ਹਾਂ ਉਨ੍ਹਾਂ ਨੇ ਚਾਰ ਕਰੋੜ ਰੁਪਾਏ ਦਾਨ ‘ਚ ਦਿੱਤੇ ਨੇ । ਜਿਵੇਂ ਕਿ ਸਭ ਜਾਣਦੇ ਨੇ ਇਸ ਸਮੇਂ ਸਾਰੀ ਦੁਨੀਆ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਦੀ ਚਪੇਟ ‘ਚ ਹੈ । ਇੰਡੀਆ ਵੀ ਇਸ ਵਾਇਰਸ ਦੇ ਨਾਲ ਜੰਗ ਲੜ ਰਿਹਾ ਹੈ । ਜਿਸਦੇ ਚੱਲਦੇ ਸਰਕਾਰ ਹਰ ਤ੍ਹਰਾਂ ਦੀ ਕੋਸ਼ਿਸਾਂ ‘ਚ ਲੱਗੀ ਹੋਈ ਹੈ ਕਿ ਇਸ ਵਾਇਰਸ ਨੂੰ ਇੰਡੀਆ ‘ਚ ਫੈਲਣ ਤੋਂ ਰੋਕਿਆ ਜਾਵੇ ਤੇ ਜਿਹੜੇ ਲੋਕ ਇਸ ਦੀ ਚਪੇਟ ‘ਚ ਆ ਚੁੱਕੇ ਨੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ ।  

ਹੋਰ ਵੇਖੋ:ਗੋਲਡ ਬੁਆਏ ਦਾ ਨਵਾਂ ਗੀਤ ‘You Know Na’ ਛਾਇਆ ਟਰੈਂਡਿੰਗ 'ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ ਪ੍ਰਭਾਸ ਨੇ 3 ਕਰੋੜ ਰੁਪਏ ਪ੍ਰਧਾਨਮੰਤਰੀ ਰਾਸ਼ਟਰੀ ਰਾਹਤ ਕੋਸ਼ ‘ਚ ਤੇ 50-50 ਲੱਖ ਰੁਪਏ ਆਂਧਰਾ ਪ੍ਰਦੇਸ਼ ਤੇ ਤੇਲਾਂਗਾਨਾ ਮੁੱਖਮੰਤਰੀ ਰਾਹਤ ਕੋਸ਼ ‘ਚ ਦਾਨ ਦਿੱਤੇ ਨੇ । ਇਸ ਤੋਂ ਪਹਿਲਾਂ ਕਪਿਲ ਸ਼ਰਮਾ ਵੀ 50 ਲੱਖ ਰੁਪਏ ਪ੍ਰਧਾਨਮੰਤਰੀ ਰਾਹਤ ਕੋਸ਼ ‘ਚ ਦਾਨ ਕਰ ਚੁੱਕੇ ਨੇ । ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਵੀ ਰਾਹਤ ਰਾਸ਼ੀ ਦੇ ਚੁੱਕੇ ਨੇ ।
ਜੇ ਗੱਲ ਕਰੀਏ ਪ੍ਰਭਾਸ ਦੇ ਵਰਕ ਫਰੰਟ ਦੀ ਤਾਂ ਉਹ ਲਾਸਟ ਟਾਈਮ ‘ਸਾਹੋ’ ਫ਼ਿਲਮ ‘ਚ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ । ਏਨੀਂ ਦਿਨੀਂ ਪ੍ਰਭਾਸ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਜੇ ਗੱਲ ਕਰੀਏ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦੀ ਤਾਂ ਉਹ ‘ਪ੍ਰਭਾਸ 20’ ‘ਚ ਨਜ਼ਰ ਆਉਣਗੇ ।  

0 Comments
0

You may also like