ਹਰਭਜਨ ਮਾਨ ਤੋਂ ਲੈ ਕੇ ਯੋ ਯੋ ਹਨੀ ਸਿੰਘ ਸਮੇਤ ਇਹਨਾਂ ਸਿਤਾਰਿਆਂ ਨੇ ਦਿੱਤੀਆਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਮੁਬਾਰਕਾਂ
ਹਰਭਜਨ ਮਾਨ ਤੋਂ ਲੈ ਕੇ ਯੋ ਯੋ ਹਨੀ ਸਿੰਘ ਸਮੇਤ ਇਹਨਾਂ ਸਿਤਾਰਿਆਂ ਨੇ ਦਿੱਤੀਆਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਮੁਬਾਰਕਾਂ : ਪੂਰੇ ਦੇਸ਼ ਭਰ 'ਚ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਸੰਗਤਾਂ ਗੁਰਦੁਆਰਾ ਸਾਹਿਬਾਨਾਂ 'ਚ ਨਤਮਸਤਕ ਹੋ ਰਹੀਆਂ ਹਨ। ਤੇ ਜਗ੍ਹਾ ਜਗ੍ਹਾ ਸੱਭਿਆਚਾਰਕ ਮੇਲਿਆਂ ਦਾ ਆਯੋਜਨ ਵੀ ਕੀਤਾ ਗਿਆ ਹੈ। ਉੱਥੇ ਹੀ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਇਸ ਦਿਨ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਨ ਅਤੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਸਰੋਤਿਆਂ ਨੂੰ ਵੀ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ।
View this post on Instagram
Vaisakhi diyan lakh lakh vadayian, Kush raho , maujan Mano. Happy Vaisakhi Everyone. #YoYo
ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ 'ਚ ਵੀ ਚੰਗਾ ਨਾਮ ਖੱਟਣ ਵਾਲੇ ਗਾਇਕ, ਮਿਊਜ਼ਿਕ ਡਾਇਰੈਕਟਰ ਅਤੇ ਗੀਤਕਾਰ ਯੋ ਯੋ ਹਨੀ ਸਿੰਘ ਨੇ ਵੀਡੀਓ ਸਾਂਝੀ ਕਰ ਸਰੋਤਿਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ ਹਨ। ਹਨੀ ਸਿੰਘ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੰਦੇ ਹੋਏ ਕਿਸਾਨਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਹਨ।
ਗਾਇਕ ਜੈਜ਼ੀ ਬੀ ਨੇ ਵੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੋਂ ਤਸਵੀਰ ਸਾਂਝੀ ਕਰ ਵਿਸਾਖੀ ਦੇ ਪਾਵਨ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ। ਇਸੇ ਤਰਾਂ ਗਾਇਕ ਅਤੇ ਅਦਾਕਾਰਾ ਹਰਭਜਨ ਮਾਨ, ਦੇਬੀ ਮਖ਼ਸੂਸਪੁਰੀ, ਗਾਇਕਾ ਦੀਪਕ ਢਿੱਲੋਂ ਨੇ ਵੀ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ।
View this post on Instagram