Advertisment

ਵਿਸਾਖੀ ਸਪੈਸ਼ਲ ਦੇ ਚੱਲਦੇ ਅੱਜ ਰਾਤੀਂ ਦੇਖੋ ਪੀਟੀਸੀ ਪੰਜਾਬੀ ‘ਤੇ ਸੁਪਰ ਹਿੱਟ ਫ਼ਿਲਮ ‘ਜੱਦੀ ਸਰਦਾਰ’

author-image
By Lajwinder kaur
New Update
ਵਿਸਾਖੀ ਸਪੈਸ਼ਲ ਦੇ ਚੱਲਦੇ ਅੱਜ ਰਾਤੀਂ ਦੇਖੋ ਪੀਟੀਸੀ ਪੰਜਾਬੀ ‘ਤੇ ਸੁਪਰ ਹਿੱਟ ਫ਼ਿਲਮ ‘ਜੱਦੀ ਸਰਦਾਰ’
Advertisment
ਕੋਰੋਨਾ ਵਾਇਰਸ ਦੇ ਚੱਲਦੇ ਘਰ ‘ਚ ਬੋਰ ਕਿਉਂ ਹੋਣਾ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਲੈ ਕੇ ਆ ਰਿਹਾ ਹੈ ਸੁਪਰ ਹਿੱਟ ਫ਼ਿਲਮਾਂ ਦਾ ਕਾਰਵਾਂ । ਵਿਸਾਖੀ ਸਪੈਸ਼ਲ ਦੇ ਚੱਲਦੇ ਤੁਹਾਡੇ ਮਨੋਰੰਜਨ ਲਈ ਹਰ ਰੋਜ਼ ਪੰਜਾਬੀ ਫ਼ਿਲਮਾਂ ਸਿਲਸਲਾ ਸ਼ੁਰੂ ਕੀਤਾ ਹੋਇਆ ਹੈ ।
Advertisment
ਸੋ ਅੱਜ ਰਾਤ ਦੇਖਣ ਨੂੰ ਮਿਲੇਗੀ ਸੁਪਰ ਹਿੱਟ ਫ਼ਿਲਮ ‘ਜੱਦੀ ਸਰਦਾਰ’ । ਇਸ ਫ਼ਿਲਮ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਗੱਗੂ ਗਿੱਲ ਤੇ ਹੌਬੀ ਧਾਲੀਵਾਲ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਹੋਰ ਦਿੱਗਜ ਕਲਾਕਾਰ ਜਿਵੇਂ ਗੁਰਮੀਤ ਸਾਜਨ, ਅਨੀਤਾ ਦੇਵਗਨ, ਧੀਰਜ ਕੁਮਾਰ, ਯਾਦ ਗਰੇਵਾਲ, ਸਾਵਨ ਰੂਪੋਵਾਲੀ, ਸੰਸਾਰ ਸੰਧੂ, ਅਮਨ ਕੌਤਿਸ਼, ਗੁਰਮੀਤ ਸਾਜਨ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।
ਜੱਦੀ ਸਰਦਾਰ ਅਜਿਹੀ ਫ਼ਿਲਮ ਹੈ ਜਿਸ ‘ਚ ਪੇਂਡੂ ਪੰਜਾਬ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ । ਇਹ ਫ਼ਿਲਮ ਪਿਛਲੇ ਸਾਲ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਸੀ ਤੇ ਬਾਕਸ ਆਫ਼ਿਸ ‘ਤੇ ਚੰਗਾ ਪ੍ਰਦਰਸ਼ਨ ਵੀ ਕੀਤਾ ਸੀ । ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਖੂਬ ਪਿਆਰ ਦਿੱਤਾ ਗਿਆ । ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 8ਵਜੇ ਪੀਟੀਸੀ ਪੰਜਾਬੀ ਚੈਨਲ ‘ਤੇ ਜੱਦੀ ਸਰਦਾਰ ਫ਼ਿਲਮ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment