ਨਹੀਂ ਰਹੀ ਬਾਲਿਕਾ ਵਧੂ ਦੀ 'ਦਾਦੀ ਸਾ' ਸੁਰੇਖਾ ਸੀਕਰੀ, 75 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

written by Lajwinder kaur | July 16, 2021

ਬਾਲੀਵੁੱਡ ਜਗਤ ਤੋਂ ਇੱਕ ਹੋਰ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਮਸ਼ਹੂਰ ਬਾਲੀਵੁੱਡ ਤੇ ਟੀਵੀ ਐਕਟਰੈੱਸ ਸੁਰੇਖਾ ਸੀਕਰੀ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦੀ ਮੌਤ ਕਾਰਡਿਕ ਅਰੈਸਟ ਕਾਰਨ ਹੋਈ ਹੈ। ਮਸ਼ਹੂਰ ਸੀਰੀਅਲ ਬਾਲਿਕਾ ਵਧੂ 'ਚ ਦਾਦੀ ਸਾ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਸੁਰੇਖਾ ਸੀਕਰੀ ਦੀ ਮੌਤ ਦੀ ਖਬਰ ਸਾਹਮਣੇ ਆਉਣ ਕਾਰਨ ਹਿੰਦੀ ਟੀਵੀ ਜਗਤ ਦੇ ਨਾਲ ਬਾਲੀਵੁੱਡ ਜਗਤ ਦੀ ਦੁਨੀਆ 'ਚ ਸੋਗ ਦੀ ਲਹਿਰ ਫੈਲ ਗਈ ਹੈ । ਟਵਿੱਟਰ ਉੱਤੇ ਸੁਰੇਖਾ ਸੀਕਰੀ ਦੀਆਂ ਤਸਵੀਰਾਂ ਸ਼ੇਅਰ ਕਰਕੇ ਲੋਕੀਂ ਦੁੱਖ ਜਤਾ ਰਹੇ ਨੇ।

inside imge of balika vadhu show image source- instagram

ਹੋਰ ਪੜ੍ਹੋ : ਦੇਖੋ ਵੀਡੀਓ : ਪਤੀ-ਪਤਨੀ ਦੀ ਖੱਟੀ-ਮਿੱਠੀ ਨੋਕ ਝੋਕ ਨੂੰ ਬਿਆਨ ਕਰ ਰਿਹਾ ਹੈ ਗਾਇਕਾ ਮਿਸ ਪੂਜਾ ਦਾ ਨਵਾਂ ਗੀਤ ‘ਜੁਰਾਬਾਂ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਹੋਰ ਪੜ੍ਹੋ : ਗਾਇਕ ਬੀ ਪਰਾਕ ਵੀ ਗਰਮੀ ਤੋਂ ਹੋਏ ਤੰਗ, ਕਿਹਾ- ‘ਐ ਖੁਦਾ ਤੂ ਬੋਲਦੇ ਤੇਰੇ ਬਾਦਲੋਂ ਕੋ ਬਹੁਤ ਜ਼ਿਆਦਾ ਗਰਮੀ ਹੋਗੀ ਹੈ ‘ਬਾਰਿਸ਼ ਕੀ ਜਾਏ’

surekha sikri image source- instagram

ਸੁਰੇਖਾ ਸੀਕਰੀ ਭਾਰਤੀ ਫ਼ਿਲਮ, ਥਿਏਟਰ ਤੇ ਟੀਵੀ ਅਭਿਨੇਤਰੀ ਹੈ। ਉਸਦਾ ਪਿਛੋਕੜ ਉੱਤਰ ਪ੍ਰਦੇਸ਼ ਦਾ ਹੈ, ਪਰ ਉਸਦਾ ਬਚਪਨ ਅਲਮੋੜਾ ਤੇ ਨੈਨੀਤਾਲ ਵਿੱਚ ਬੀਤਿਆ। ਉਨ੍ਹਾਂ ਨੂੰ ਤਮਸ, ਮਮੋ ਤੇ ਬਧਾਈ ਹੋ ਫ਼ਿਲਮਾਂ ਲਈ 3 ਵਾਰ ਨੈਸ਼ਨਲ ਅਵਾਰਡ ਮਿਲਿਆ ਹੈ। ਉਨ੍ਹਾਂ ਨੇ ਕਈ ਨਾਮੀ ਫ਼ਿਲਮਾਂ ਤੇ ਮਸ਼ਹੂਰ ਟੀਵੀ ਸੀਰੀਅਲਾਂ 'ਚ ਕੰਮ ਕੀਤਾ ਹੈ।

surekh sikhri image source- instagram

ਦੱਸ ਦਈਏ ਉਹ ਪਿਛਲੇ ਕੁਝ ਸਮੇਂ ਤੋਂ ਬ੍ਰੇਨ ਸਟ੍ਰੋਕ ਨਾਲ ਜੂਝ ਰਹੀ ਸੀ। ਉਨ੍ਹਾਂ ਦੀ ਮਦਦ ਦੇ ਲਈ ਐਕਟਰ ਸੋਨੂੰ ਸੂਦ ਵੀ ਅੱਗੇ ਆਏ ਸੀ। ਉਨ੍ਹਾਂ ਦੀ ਮੌਤ ਮਨੋਰੰਜਨ ਜਗਤ ਦੇ ਲਈ ਬਹੁਤ ਵੱਡਾ ਘੱਟਾ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਪਾਏਗਾ।

0 Comments
0

You may also like